ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ IAS ਕਾਹਨ ਸਿੰਘ ਪੰਨੂੰ ਤੇ ਦੇਸ਼ੀ ਘਿਓ ਦੇ ਡੱਬਿਆਂ ਦੀ ਕਹਾਣੀ

 ਕਾਹਨ ਸਿੰਘ ਪੰਨੂੰ

ਪੰਜਾਬ ਆਈਏਐਸ ਅਫਸਰ ਕਾਹਨ ਸਿੰਘ ਪੰਨੂੰ ਦਾ ਦਫ਼ਤਰ ਲਗਭਗ 2 ਦਰਜਨ ਦੇਸੀ ਘਿਓ ਦੇ ਡੱਬਿਆਂ ਨਾਲ ਭਰੀਆ ਪਿਆ ਹੈ। ਪੰਨੂੰ ਪੰਜਾਬ ਸਰਕਾਰ ਦੇ ਤੰਦੁਰੁਸਤ ਪੰਜਾਬ ਮਿਸ਼ਨ ਦੀ ਅਗਵਾਈ ਕਰ ਰਹੇ ਹਨ ਤੇ ਨਾਲ ਹੀ ਖਾਣ ਵਾਲੀਆਂ ਚੀਜਾਂ ਵਿੱਚ ਮਿਲਾਵਟ ਕਰਨ ਵਾਲਿਆਂ ਖਿਲਾਫ਼ ਮੁੰਹਿਮ ਚਲਾ ਰਹੇ ਹਨ।

 

ਉਨ੍ਹਾਂ ਦੇ ਦਫ਼ਤਰ ਵਿੱਚ ਵੱਖ-ਵੱਖ ਬਰੈਂਡਾਂ ਦੇ ਘੱਟੋ-ਘੱਟ ਦੋ ਦਰਜਨ ਦੇ ਦੇਸ਼ੀ ਘਿਓ ਦੇ ਕੰਟੇਨਰ ਹਨ। ਪੰਨੂੰ ਨੇ ਦੱਸਿਆ ਕਿ "ਲੋਕਾਂ ਨੇ ਇਹ ਕੰਨਟੇਨਰ ਮੈਨੂੰ ਭੇਜੇ ਹਨ ਕਿ ਇਹ ਸਾਰੇ ਹੀ ਮਿਲਾਵਟੀ ਘਿਓ ਵਾਲੇ ਹਨ।ਪਰ ਮੈਂ ਇਨ੍ਹਾਂ ਦੀ ਗੁਣਵੱਤਾ ਦੀ ਜਾਂਚ ਨਹੀਂ ਕਰ ਸਕਦਾ ਕਿਉਂਕਿ ਪੰਜਾਬ ਸਰਕਾਰ ਨਾਲ ਕੋਈ ਮਸ਼ੀਨ ਉਪਲੱਬਧ ਨਹੀਂ ਹੈ, ਜੋ ਇਸਦੀ ਜਾਂਚ ਕਰ ਸਕੇ।

 

ਉਨ੍ਹਾਂ ਅੱਗੇ ਕਿਹਾ ਕਿ  ਪਰ ਛੇਤੀ ਹੀ ਉਨ੍ਹਾਂ ਨੂੰ ਘਿਓ ਵਿੱਚ ਮਿਲਾਵਟ ਦੀ ਜਾਂਚ ਕਰਨ ਲਈ ਇੱਕ ਮਸ਼ੀਨ ਮਿਲ ਜਾਵੇਗੀ। " ਉਦੋਂ ਤੱਕ,  ਇਹ ਘਿਓ ਦੇ ਕੰਟੇਨਰ ਮੈਨੂੰ ਮਿਲਾਵਟੀ ਭੋਜਨ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਪ੍ਰੇਰਨਾ ਦੇ ਰਹੇ ਹਨ।

 

ਇਹ ਪ੍ਰੇਰਿਤ ਹੋਣ ਦਾ ਬਹੁਤ ਹੀ ਵੱਖਰਾ ਤਰੀਕਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kahan Singh Pannu leading the Tandarust Mission and cracking down on food adulteration