ਅਗਲੀ ਕਹਾਣੀ

ਸੁਖਪਾਲ ਖਹਿਰਾ ਨੇ ਕਿਸਨੂੰ ਕਿਹਾ ਆਮ ਆਦਮੀ ਪਾਰਟੀ ਦੀ 'ਭਾਬੀ'?

ਪੰਜਾਬੀ ਫ਼ਿਲਮ 'ਬਲਵੀਰੋ ਭਾਬੀ' ਦਾ ਪੋਸਟਰ

ਸਾਬਕਾ ਵਿਰੋਧੀ ਧਿਰ ਦੇ ਨੇਤਾ ਤੇ ਆਮ ਆਦਮੀ ਪਾਰਟੀ ਦੇ ਬਾਗ਼ੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਿਛਲੇ ਹਫਤੇ ਬਠਿੰਡਾ ਵਿਖੇ ਇੱਕ ਸਿਆਸੀ ਸੰਮੇਲਨ ਕੀਤਾ। ਭੁੱਲਥ ਐੱਮਐੱਲਏ ਨੇ ਪਾਰਟੀ ਦੋ ਕੁਝ ਲੋਕਾਂ ਉੱਤੇ ਉਨ੍ਹਾਂ ਦਾ ਸਾਥ ਨਾ ਦੇਣ ਕਾਰਨ ਕਈ ਤਿੱਖੇ ਹਮਲੇ ਕੀਤੇ, ਇਸੇ ਦੌਰਾਨ ਉਨ੍ਹਾਂ ਨੇ ਇੱਕ ਪਾਰਟੀ ਲੀਡਰ ਨੂੰ 'ਭਾਬੀ' ਦੱਸਿਆ।

 

ਖਹਿਰਾ ਨੇ ਜਦੋਂ  ਇਹ ਅਸਿੱਧਾ ਸਿਆਸੀ ਹਮਲਾ ਕੀਤਾ ਤਾਂ ਭੀੜ ਨੇ ਸ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਇਸੇ ਨਾਲ ਹੀ ਸ਼ੋਸਲ ਮੀਡੀਆ ਉੱਤੇ ਚਰਚਾ ਸ਼ੁਰੂ ਹੋ ਗਈ। ਭਾਵੇਂ ਖਹਿਰਾ ਨੇ ਕਿਸੇ ਦਾ ਵੀ ਸਿੱਧਾ ਨਾਮ ਨਾ ਲਿਆ ਹੋਵੇ। ਪਰ ਲੋਕਾਂ ਨੇ ਅੰਦਾਜ਼ਾ ਲਗਾ ਲਿਆ ਕਿ 'ਭਾਬੀ' ਕਿਸ ਨੂੰ ਕਿਹਾ ਗਿਆ ਹੈ। ਅਸਲ ਵਿਚ ਇਰ ਨਿਸ਼ਾਨਾ ਸੀ ਆਪ ਦੇ ਪੰਜਾਬ ਸਹਿ-ਪ੍ਰਧਾਨ ਡਾ.ਬਲਵੀਰ ਸਿੰਘ ਉੱਤੇ।

 


 ਲੋਕਾਂ ਨੇ ਸ਼ੋਸਲ ਮੀਡੀਆ 'ਤੇ 1981 ਵਿਚ ਆਈ ਪੰਜਾਬੀ ਫ਼ਿਲਮ 'ਬਲਵੀਰੋ ਭਾਬੀ' ਦੇ ਪੋਸਟਰ ਨੂੰ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ। ਇਹ ਫ਼ਿਲਮ 'ਸੁੱਚਾ ਸੂਰਮਾ' ਉੱਤੇ ਬਣਾਈ ਗਈ ਸੀ। ਜਿਸ ਵਿਚ ਇੱਕ ਕਿਰਦਾਰ ਦਾ ਨਾਮ 'ਬਲਵੀਰੋ'  ਸੀ। ਜੋ ਫ਼ਿਲਮ 'ਚ ਵਿਲੇਨ ਸੀ। ਵੈਸੇ ਵੀ ਖਹਿਰਾ ਤੇ ਬਲਵੀਰ ਵਿਚਾਲੇ ਵੀ ਰਿਸ਼ਤੇ ਕਦੇ ਜ਼ਿਆਦਾ ਚੰਗੇ ਨਹੀਂ ਰਹੇ। ਦੋਵੇਂ ਹੀ ਸਮੇਂ-ਸਮੇਂ 'ਤੇ ਇੱਕ-ਦੂਜੇ ਉੱਤੇ ਹਮਲਾ ਕਰਦੇ ਰਹਿੰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:know who is the Bhabhi of aam aadmi party claimed by khaira