ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

#KuToo: ਜਾਪਾਨ ’ਚ ਹਾਈ-ਹੀਲ ਜੁੱਤੀ ਖਿਲਾਫ ਰੋਹ, ਮੰਤਰੀ ਨੇ ਕਿਹਾ ਪਾਉਣੀ ਲਾਜ਼ਮੀ

ਔਰਤਾਂ ਦੇ ਹਾਈ-ਹੀਲ (ਉੱਚੀ ਅੱਡੀ ਵਾਲੀ ਜੁੱਤੀ) ਪਾਉਣ ਦੇ ਰਿਵਾਜ਼ ਖਿਲਾਫ਼ ਅਪੀਲ ਦਾਇਕ ਕੀਤੇ ਜਾਣ ਮਗਰੋਂ ਜਾਪਾਨ ਦੇ ਸਿਹਤ ਅਤੇ ਕਿਰਤ ਮੰਤਰੀ ਨੇ ਉਨ੍ਹਾਂ ਕੰਮਕਾਜੀ ਸਥਾਨਾਂ ਦੇ ਨਿਯਮਾਂ ਨੂੰ ਸਹੀ ਕਰਾਰ ਦਿੱਤਾ ਹੈ ਜਿੱਥੇ ਔਰਤਾਂ ਦਾ ਹਾਈ-ਹੀਲ ਵਾਲੀ ਜੁੱਤੀ ਪਾਉਣ ਸਹੀ ਤੇ ਲਾਜ਼ਮੀ ਹੈ।

 

ਔਰਤਾਂ ਦੇ ਇਹ ਸਮੂਹ ਦੁਆਰਾ ਦਾਇਰ ਅਪੀਲ ’ਤੇ ਸਿਹਤ ਅਤੇ ਕਿਰਤ ਮੰਤਰੀ ਤਕੁਮੀ ਨੇਮਾਤੋ ਨੂੰ ਟਿੱਪਣੀ ਕਰਨ ਲਈ ਕਿਹਾ ਗਿਆ ਸੀ। ਜਿਸ ਦੇ ਬਾਅਦ ਉਨ੍ਹਾਂ ਦਾ ਇਹ ਬਿਆਨ ਸਾਹਮਣੇ ਆਇਆ।

 

ਔਰਤਾਂ ਦੇ ਇਸ ਸਮੂਹ ਨੇ ਰੋਜ਼ਗਾਰ ਦੀ ਇੱਛਾ ਰੱਖਣ ਵਾਲੀਆਂ ਔਰਤਾਂ ਜਾਂ ਕੰਮਕਾਜੀ ਸਥਾਨਾਂ ’ਤੇ ਔਰਤ ਮੁਲਾਜ਼ਮਾਂ ਦੇ ਹਾਈ-ਹੀਲ ਪਾਉਣ ਨੂੰ ਲਾਜ਼ਮੀ ਕੀਤੇ ਜਾਣ ਤੇ ਪਾਬੰਦੀ ਲਗਾਉਣ ਦੀ ਮੰਗ ਕਰਦਿਆਂ ਅਪੀਲ ਦਾਇਰ ਕੀਤੀ ਹੈ।

 

ਜਿਣਸੀ ਸ਼ੋਸ਼ਣ ਖਿਲਾਫ਼ ਮੀਟੂ ਦੀ ਤਰਜ ’ਤੇ ਇਸ ਮੁਹਿੰਮ ਨੂੰ ਕੁਟੂ ਨਾਂ ਦਿੱਤਾ ਗਿਆ ਹੈ। ਇਹ ਜਾਪਾਨੀ ਸ਼ਬਦ ਕੁਤਸੁ ਅਤੇ ਕੁਤਸੂ ਤੋਂ ਆਇਆ ਹੈ। ਕੁਤਸੂ ਦਾ ਮਤਲਬ ਹੈ ਜੁੱਤੀ ਜਦਕਿ ਕੁਤਸੂ ਦਾ ਅਰਥ ਹੈ ਦਰਦ ਹੁੰਦਾ ਹੈ।

 

ਇਸ ਕੁਟੂ ਮੁਹਿੰਮ ਦੀ ਸ਼ੁਰੂਆਤ ਅਦਾਕਾਰਾ ਤੇ ਫ਼ੀਲਾਂਸ ਲੇਖਿਕਾ ਯੁਮੀ ਇਸ਼ਿਕਾਵਾ ਨੇ ਸ਼ੁਰੂ ਕੀਤੀ ਤੇ ਆਨਲਾਈਨ ਜਲਦ ਹੀ ਉਨ੍ਹਾਂ ਨੂੰ ਇਸ ਮੁਹਿੰਮ ਚ ਹਜ਼ਾਰਾਂ ਤੋਂ ਹਮਾਇਤ ਮਿਲਣ ਲੱਗੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:kutoo-anti-high-heels-petition-and-minister-response