ਪੌਪ ਗਾਇਕਾ ਤੇ ਹਾਲੀਵੁੱਡ ਅਦਾਕਾਰਾ ਲੇਡੀ ਗਾਗਾ ਆਪਣੇ ਇਕ ਟਵੀਟ ਕਾਰਨ ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਛਾ ਗਈ। ਉਨ੍ਹਾਂ ਨੇ ਟਵਿੱਟਰ 'ਤੇ ਸੰਸਕ੍ਰਿਤ ਦੀ ਇਕ ਤੁਕ ਪੋਸਟ ਕੀਤੀ- ਲੋਕਾਹ ਸਮਸਤਾਹ ਸੁਖਿਨੋ ਭਵੰਤੁ। ਇਸਦਾ ਅਰਥ ਹੈ ਕਿ ਵਿਸ਼ਵ ਦੇ ਸਾਰੇ ਲੋਕਾਂ ਨੂੰ ਹਰ ਤਰਾਂ ਨਾਲ ਖੁਸ਼ ਰਹਿਣ।
ਗਾਗਾ ਦੇ ਟਵੀਟ ਕਰਦਿਆਂ ਹੀ ਇਹ ਸ਼ਲੋਕ ਵਾਇਰਲ ਹੋ ਰਿਹਾ ਹੈ। ਸਟਾਰ ਗਾਇਕ ਦਾ ਟਵੀਟ ਪੜ੍ਹਦਿਆਂ ਜਿੱਥੇ ਭਾਰਤੀ ਯੂਜ਼ਰ ਖੁਸ਼ ਸਨ, ਉਥੇ ਹੀ ਬਾਕੀ ਦੀ ਦੁਨੀਆਂ ਹੈਰਾਨ ਹੋਈ ਨਜ਼ਰ ਆਈ। ਲੋਕ ਇਸਦੇ ਪਿੱਛੇ ਅਰਥ ਅਤੇ ਸੰਦੇਸ਼ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।
Lokah Samastah Sukhino Bhavantu
— Lady Gaga (@ladygaga) October 19, 2019
ਹੁਣ ਤੱਕ ਕਈ ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਟਵੀਟ ਨੂੰ ਪਸੰਦ ਕੀਤਾ ਹੈ ਤੇ ਕਈ ਹਜ਼ਾਰ ਦੇ ਨੇੜੇ ਰੀਟਵੀਟ ਕੀਤਾ ਹੈ। ਖ਼ਾਸਕਰ ਭਾਰਤੀ ਯੂਜ਼ਰਾਂ ਨੇ ਉਨ੍ਹਾਂ ਦੇ ਟਵੀਟ ਦਾ ਸਵਾਗਤ ਕੀਤਾ ਹੈ।
ਦੱਸ ਦੇਈਏ ਕਿ ਲੇਡੀ ਗਾਗਾ ਉਨ੍ਹਾਂ ਸਿਤਾਰਿਆਂ ਚੋਂ ਇੱਕ ਹੈ ਜਿਨ੍ਹਾਂ ਨੂੰ ਨੌਜਵਾਨ ਸਭ ਤੋਂ ਜ਼ਿਆਦਾ ਪਸੰਦ ਕਰਦੇ ਹਨ।