ਹਰ ਔਰਤ ਸੁੰਦਰ ਦਿਖਣਾ ਚਾਹੁੰਦੀ ਹੈ, ਲੇਕਿਨ ਜਰਮਨੀ ਵਿੱਚ ਇੱਕ ਜਰਮਨ ਪੁਲਿਸ ਮੁਲਾਜ਼ਮ ਦੀ ਸੁੰਦਰਤਾ ਉਸ ਦੀ ਨੌਕਰੀ ਲਈ ਮੁਸੀਬਤ ਬਣ ਗਈ ਹੈ. ਕਿਉਂਕਿ ਲੋਕ ਜਾਣਬੁੱਝ ਕੇ ਸੋਸ਼ਲ ਮੀਡੀਆ 'ਤੇ ਉਸਦੀ ਫੋਟੋ ਦੇਖ ਕੇ ਛੋਟੇ-ਮੋਟੇ ਕਾਨੂੰਨ ਤੋੜ ਰਹੇ ਹਨ, ਇਸ ਲਈ ਕਿ ਇਹ ਸੁੰਦਰ ਮਹਿਲਾ ਪੁਲਿਸ ਕਰਮਚਾਰੀ ਉਨ੍ਹਾਂ ਨੂੰ ਫੜੇ.
ਜਰਮਨ ਪੁਲਸ ਅਫ਼ਸਰ ਐਡਰੀਅਨ ਰੋਜ਼ ਦੇ ਸੁੰਦਰਤਾ ਤੇ ਫਿੱਟ ਹੋਣ ਕਾਰਨ ਸੋਸ਼ਲ ਮੀਡੀਆ 'ਤੇ ਲੱਖਾਂ ਫ਼ਾਲੌਰਸ ਹਨ। ਉਸ ਦੀਆਂ ਫੋਟੋਆਂ ਇੰਸਟਾਗਰਾਮ 'ਤੇ ਬਹੁਤ ਮਸ਼ਹੂਰ ਹਨ, ਲੋਕ ਵੀ ਉਸ ਕੋਲ ਆਉਂਦੇ ਹਨ ਤੇ ਕਹਿੰਦੇ ਹਨ,' ਸਾਨੂੰ ਗ੍ਰਿਫਤਾਰ ਕਰੋ। '
ਐਡਰੀਅਨ ਰੋਜ਼ ਆਪਣੇ ਫਿਟ ਸਰੀਰ ਦੀਆਂ ਫੋਟੋਆਂ ਨੂੰ Instagram ਤੇ ਅਪਲੋਡ ਕਰਦੀ ਹੈ।ਤਕਰੀਬਨ ਦੋ ਸਾਲ ਪਹਿਲਾਂ ਇਸੇ ਕਾਰਨ ਕਰਕੇ ਉਹ ਸੁਰਖੀਆਂ ਵਿੱਚ ਆਈ ਸੀ ਜਦੋਂ ਉਸਨੇ ਕਿਹਾ ਸੀ ਕਿ ਮੇਰੇ ਬੌਸ ਨੂੰ ਇਨ੍ਹਾਂ ਸਾਰੀਆਂ ਚੀਜ਼ਾਂ ਨਾਲ ਕੋਈ ਸਮੱਸਿਆ ਨਹੀਂ ਹੈ। ਪਰ ਇਸ ਸਾਲ ਦੇ ਸ਼ੁਰੂ ਵਿੱਚ ਉਸ ਨੂੰ ਅਨਪੇਡ ਛੁੱਟੀਆਂ ਉੱਤੇ ਭੇਜਿਆ ਗਿਆ, ਤਾਂ ਜੋ ਉਹ ਸਿਰਫ ਪੁਲਿਸ ਕਰਮਚਾਰੀ ਦੇ ਤੌਰ ਤੇ ਨੌਕਰੀ ਕਰੇ ਨਾ ਕਿ ਇਕ ਮਾਡਲ ਦੇ ਤੌਰ ਉੱਤੇ।
ਪਰ ਹੁਣ ਪੁਲਿਸ ਡਿਪਾਰਟਮੈਂਟ ਨੇ 34 ਸਾਲਾ ਦੀ ਇਸ ਪੁਲਸ ਕਰਮਚਾਰੀ ਨੂੰ ਨੋਟਿਸ ਦਿੱਤਾ ਹੈ ਕਿ ਜਾਂ ਤਾਂ ਉਹ ਇੱਕ ਪੁਲਸ ਕਰਮਚਾਰੀ ਦੇ ਤੌਰ ਉੱਤੇ ਕੰਮ ਕਰੇ ਜਾਂ ਫਿਰ ਸੋਸ਼ਲ ਮੀਡੀਆ 'ਤੇ ਫੋਟੋ ਅਪਲੋਡ ਕਰੇ। ਕਿਉਂਕਿ ਵਿਭਾਗ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਤਰ੍ਹਾਂ ਵਿਭਾਗ ਪੁਲਿਸ ਵਾਲਿਆਂ ਦੀ ਕਮੀ ਕਰਕੇ ਸੰਘਰਸ਼ ਕਰ ਰਿਹਾ ਹੈ।