ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿ਼ਮਲਾ ਕਚਹਿਰੀਆਂ `ਚ ਜਾ ਵੜਿਆ ਚੀਤਾ, ਮਸੀਂ ਫੜਿਆ

ਸਿ਼ਮਲਾ ਕਚਹਿਰੀਆਂ `ਚ ਜਾ ਵੜਿਆ ਚੀਤਾ, ਮਸੀਂ ਫੜਿਆ

ਸਿ਼ਮਲਾ ਦੀਆਂ ਜਿ਼ਲ੍ਹਾ ਕਚਹਿਰੀਆਂ ਦੀ ਪਾਰਕਿੰਗ `ਚ ਅੱਜ ਸਵੇਰੇ 9 ਕੁ ਵਜੇ ਇੱਕ ਚੀਤੇ (ਉਂਝ ਉਹ ਤੇਂਦੂਆ ਸੀ) ਦਾ ਬੱਚਾ ਆਣ ਵੜਿਆ। ਉਹ ਇੱਕ ਕਾਰ ਹੇਠਾਂ ਜਾ ਕੇ ਬੈਠ ਗਿਆ ਤੇ ਆਮ ਲੋਕਾਂ ਦੀਆਂ ਗਤੀਵਿਧੀਆਂ ਨੂੰ ਬਹੁਤ ਗਹੁ ਨਾਲ ਵਾਚਣ ਲੱਗ ਪਿਆ।


ਉਸ ਚੀਤੇ ਨੂੰ ਵੇਖਣ ਲਈ ਵੱਡੀ ਭੀੜ ਇਕੱਠੀ ਹੋ ਗਈ। ਸੁਰੱਖਿਆ ਜਵਾਨਾਂ ਨੇ ਲਗਭਗ 9 ਵਜੇ ਇਸ ਦੀ ਸੂਚਨਾ ਸੁਰੱਖਿਆ ਅਧਿਕਾਰੀ ਨੂੰ ਦਿੱਤੀ। ਵਾਈਲਡ ਲਾਈਫ਼ ਡਿਵੀਜ਼ਨ - ਸਿ਼ਮਲਾ ਦੀ ਟੀਮ ਜਾਲ਼ ਤੇ ਪਿੰਜਰਾ ਲੈ ਕੇ ਕਚਹਿਰੀ ਕੰਪਲੈਕਸ ਪੁੱਜੀ।


ਮੌਕੇ `ਤੇ ਪੁੱਜੀ ਵਣ ਵਿਭਾਗ ਦੀ ਟੀਮ ਨੇ ਬਹੁਤ ਉੱਦਮਾਂ ਨਾਲ ਮਿੰਨੀ ਚੀਤੇ ਨੂੰ ਕਾਬੂ ਕੀਤਾ। ਉਸ ਨੂੰ ਫੜਨ ਲਈ ਕਈ ਅੜਿੱਕਿਆਂ ਦਾ ਵੀ ਸਾਹਮਣਾ ਕਰਨਾ ਪਿਆ।


ਜਿਸ ਕਾਰ ਦੇ ਹੇਠਾਂ ਚੀਤੇ ਦਾ ਬੱਚਾ ਲੁਕਿਆ ਹੋਇਆ ਸੀ, ਫ਼ਾਰੈਸਟ ਵਿਭਾਗ ਦੀ ਟੀਮ ਨੇ ਉਸ ਦੇ ਆਲੇ-ਦੁਆਲੇ ਜਾਲ਼ ਵਿਛਾ ਦਿੱਤਾ ਪਰ ਉਹ ਬੱਚਾ ਤੇਜ਼ੀ ਨਾਲ ਛਾਲ਼ ਮਾਰ ਕੇ ਇੱਕ ਹੋਰ ਕਾਰ ਦੇ ਹੇਠਾਂ ਜਾ ਵੜਿਆ।

ਸਿ਼ਮਲਾ ਕਚਹਿਰੀਆਂ `ਚ ਜਾ ਵੜਿਆ ਚੀਤਾ, ਮਸੀਂ ਫੜਿਆ


ਐਤਕੀਂ ਟੀਮ ਨੇ ਸਾਰੀ ਕਾਰ ਨੂੰ ਜਾਲ਼ ਨਾਲ ਢਕ ਦਿੱਤਾ, ਤਾਂ ਜੋ ਉਹ ਉੱਥੇ ਕਿਤੇ ਹੋਰ ਨੱਸ ਨਾ ਸਕੇ। ਇਸ ਤੋਂ ਬਾਅਦ ਲਗਭਗ ਸਾਢੇ 10 ਵਜੇ ਬਹੁਤ ਹੀ ਸਾਵਧਾਨੀ ਨਾਲ ਪਿੰਜਰੇ `ਚ ਰੱਖਿਆ ਗਿਆ।


ਇਹ ਸਾਰੀਆਂ ਗਤੀਵਿਧੀਆਂ ਸੈਂਕੜੇ ਲੋਕਾਂ ਨੇ ਆਪੋ-ਆਪਣੇ ਕੈਮਰਿਆਂ `ਚ ਕੈਦ ਕਰ ਕੇ ਉਹ ਤਸਵੀਰਾਂ ਤੇ ਵਿਡੀਓਜ਼ ਸੋਸ਼ਲ ਮੀਡੀਆ `ਤੇ ਸ਼ੇਅਰ ਕਰਨੀਆਂ ਸ਼ੁਰੂ ਕਰ ਦਿੱਤੀਆਂ।


ਚੀਤੇ ਦਾ ਇਹ ਬੱਚਾ ਸੱਤ ਜਾਂ ਅੱਠ ਮਹੀਨਿਆਂ ਦਾ ਦੱਸਿਆ ਜਾ ਰਿਹਾ ਹੈ ਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Leopard in Shimla Court Complex