ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: 15 ਲੱਖ ਦੇ ਸੁਆਲ ਦਾ ਜਵਾਬ ਸੁਣ ਕੇ ਦਿਗਵਿਜੇ ਸਿੰਘ ਹੋਏ ਹੈਰਾਨ

ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਭੋਪਾਲ ਤੋਂ ਕਾਂਗਰਸੀ ਉਮੀਦਵਾਰ ਦਿਗਵਿਜੇ ਸਿੰਘ ਨੂੰ ਭੋਪਾਲ ਚ ਹੀ ਆਪਣੀ ਇਕ ਚੋਣ ਰੈਲੀ ਚ ਚੋਣ ਸਟੰਟ ਕਰਨਾ ਭਾਰੀ ਪੈ ਗਿਆ। ਉਨ੍ਹਾਂ ਨੇ ਰੈਲੀ ਚ ਆਏ ਇਕ ਮੁੰਡੇ ਨੂੰ ਮੰਚ ਤੇ ਸੱਦ ਕੇ ਉਸ ਤੋਂ ਪੁੱਛਿਆ ਕਿ ਕੀ ਤੁਹਾਡੇ ਖਾਤੇ ਚ 15 ਲੱਖ ਰੁਪਏ ਆਏ।

 

ਇਸ ਤੇ ਮੁੰਡੇ ਨੇ ਅਜਿਹਾ ਜਵਾਬ ਦਿੱਤਾ ਕਿ ਦਿਗਵਿਜੇ ਸਿੰਘ ਦੇ ਨਾਲ ਹੀ ਸਾਰੇ ਕਾਂਗਰਸੀਆਂ ਦੇ ਮੱਥੇ ਤੇ ਵੱਟ ਪੈ ਗਏ ਤੇ ਉਨ੍ਹਾਂ ਨੇ ਮੁੰਡੇ ਨੂੰ ਤੁਰੰਤ ਮੰਚ ਤੋਂ ਉਤਾਰ ਦਿੱਤਾ।

 

ਦਰਅਸਲ, ਦਿਗਵਿਜੇ ਸਿੰਘ ਨੇ ਭਰੇ ਮੰਚ ਤੋਂ ਇਕ ਮੁੰਡੇ ਨੂੰ ਭੀੜ ਤੋਂ ਸੱਦ ਕੇ ਪੁੱਛਿਆ- ਕੀ ਤੁਹਾਡੇ ਖਾਤੇ ਚ ਆ ਗਏ। ਆ ਜਾਓ। ਇੱਧਰ ਆ ਜਾਓ। ਖਾਤਾ ਨੰਬਰ ਲੈ ਆਓ ਤੁਹਾਡਾ। ਅਸੀਂ ਤੁਹਾਡਾ ਭਰਵਾਂ ਸੁਆਗਤ ਕਰਾਂਗੇ ਤੁਹਾਡੇ ਖਾਤੇ ਚ 15 ਲੱਖ ਰੁਪਏ ਆ ਗਏ। ਆ ਜਾਓ ਬੇਟੇ ਆ ਜਾਓ, ਤੇਰੇ ਖਾਤੇ ਚ ਮੋਦੀ ਜੀ ਨੇ 15 ਲੱਖ ਰੁਪਏ ਦਵਾ ਦਿੱਤੇ।

 

ਦਿਗਵਿਜੇ ਸਿੰਘ ਦੀ ਇਸ ਗੱਲ ਤੇ ਮੁੰਡਾ ਮੰਚ ਉਪਰ ਆ ਗਿਆ ਤੇ ਬੋਲਿਆ- ਸਰਜੀਕਲ ਸਟ੍ਰਾਈਕ ਕਰਕੇ ਮੋਦੀ ਜੀ ਨੇ ਅੱਤਵਾਦੀਆਂ ਨੂੰ ਮਾਰਿਆ। ਇਸ ਤੇ ਦਿਗਵਿਜੇ ਸਿੰਘ ਬੋਲੇ- ਅਰੇ 15 ਲੱਖ ਆਏ ਕਿ ਨਹੀਂ। ਇਹ ਕਹਿੰਦੇ ਹੀ ਮੁੰਡੇ ਨੂੰ ਮੰਚ ਤੋਂ ਥੱਲੇ ਭੇਜੇ ਦਿੱਤਾ ਗਿਆ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha chunav 2019 Digvijaya Singh stunt backfires