ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ ਦੇ CM ਦੀ ਪਤਨੀ ਅੰਮਰੁਤਾ ਦਾ ਵੀਡਿਓ ਹੋਇਆ ਵਾਇਰਲ

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਦੀ ਪਤਨੀ ਅੰਮਰੁਤਾ ਫਡਣਵੀਸ ਦਾ ਵੀਡਿਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡਿਓ ਚ ਅੰਮਰੁਤਾ ਆਪਣੀ ਧੀ ਦਿਵਿਜਾ ਨਾਲ ਦੀਪਿਕਾ ਪਾਦੁਕੋਣ ਦੇ ਗੀਤ ‘ਮੈਂ ਦੀਵਾਨੀ ਹੋ ਗਈ’ ਤੇ ਨੱਚਦੀ ਨਜ਼ਰ ਆ ਰਹੀ ਹੈ। ਇਸ ਵੀਡਿਓ ਨੂੰ ਅੰਮਰੁਤਾ ਨੇ ਖੁੱਦ ਆਪਣੇ ਫ਼ੇਸਬੁੱਕ ਅਤੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ।

 

ਦੱਸਿਆ ਜਾ ਰਿਹਾ ਹੈ ਕਿ ਵੀਡਿਓ ਕਿਸੇ ਪਰਿਵਾਰਕ ਸਮਾਗਮ ਦਾ ਹੈ। ਜਿੱਥੇ ਦੇਵੇਂਦਰ ਫਡਣਵੀਸ ਆਪਣੀ ਪਤਨੀ ਅੰਮਰੁਤਾ ਤੇ ਧੀ ਦਿਵਿਜਾ ਨਾਲ ਪੁੱਜੇ ਸਨ।

 

ਦੱਸਣਯੋਗ ਹੈ ਕਿ ਅੰਮਰੁਤਾ ਫਡਣਵੀਸ ਸੋਸ਼ਲ ਮੀਡੀਆ ਤੇ ਬਹੁਤ ਸਰਗਰਮ ਰਹਿੰਦੀ ਹੈ ਤੇ ਨਿੱਤ ਦਿਨ ਉਹ ਆਪਣੇ ਸੋਸ਼ਲ ਅਕਾਊਂਟ ਤੋਂ ਕੁੱਝ ਨਾਲ ਕੁੱਝ ਸਾਂਝਾ ਕਰਦੀ ਰਹਿੰਦੀ ਹੈ। ਇਸ ਵੀਡਿਓ ਨੂੰ ਆਪਣੇ ਸੋਸ਼ਲ ਮੀਡੀਆ ਤੇ ਸਾਂਝਾ ਕਰਦਿਆਂ ਅੰਮਰੁਤਾ ਨੇ ਲਿਖਿਆ, ਧੀ ਦਿਵਿਜਾ ਨਾਲ ਪਰਿਵਾਰਕ ਵਿਆਹ ਸਮਾਗਮ ਦੇ ਸੰਗੀਤ ਮੇਲੇ ਚ ਨੱਚਣ ਨਾਲ ਕਾਫੀ ਵਧੀਆ ਲਗਿਆ। ਇਕੱਠਿਆਂ ਕੁਝ ਵੀ ਕਰਨ ਦਾ ਮਜ਼ਾ ਹੀ ਵੱਖਰਾ ਹੈ।’

 

ਅੰਮਰੁਤਾ ਦੇ ਇਸ ਡਾਂਸ ਵੀਡਿਓ ਨੂੰ 1 ਲੱਖ ਤੋਂ ਜਿ਼ਆਦਾ ਲੋਕ ਦੇਖ ਚੁੱਕੇ ਹਨ।

 

 


 

 

 

 

 

 

 

 

 

 

 

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharashtra Chief Minister's wife Amruta Fadnavis video viral