ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਲੇ ਤਾਂ ਸਾਡੀ ਸਰਕਾਰ ਬਣੀ ਐ, ਹਾਲੇ ਤਾਂ ਜੇਬਾਂ ਗਰਮ ਕਰਨੀਆਂ ਬਾਕੀ ਨੇ: ਯਸ਼ੋਮਤੀ ਠਾਕੁਰ

ਮਹਾਰਾਸ਼ਟਰ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਤੇ ਕਾਂਗਰਸ ਨੇਤਾ ਯਸ਼ੋਮਤੀ ਠਾਕੁਰ ਨੇ ਇੱਕ ਵਿਵਾਦਪੂਰਨ ਬਿਆਨ ਦਿੱਤਾ ਹੈ ਉਨ੍ਹਾਂ ਕਿਹਾ ਕਿ ਹੁਣੇ-ਹੁਣੇ ਸਾਡੀ ਸਰਕਾਰ ਬਣੀ ਹੈ, ਹਾਲੇ ਤਾਂ ਜੇਬਾਂ ਗਰਮ ਕਰਨੀਆਂ ਬਾਕੀ ਹਨ ਯਸ਼ੋਮਤੀ ਠਾਕੁਰ ਆਪਣੇ ਇਸ ਬਿਆਨ ਨਾਲ ਵਿਵਾਦਾਂ ਘਿਰ ਗਈ ਹਨ। ਹਾਲਾਂਕਿ ਅਜੇ ਤੱਕ ਉਧਵ ਸਰਕਾਰ ਵਲੋਂ ਕੋਈ ਜਵਾਬ ਨਹੀਂ ਆਇਆ ਹੈ

 

ਸ਼ਨਿੱਚਰਵਾਰ ਨੂੰ ਸਥਾਨਕ ਸੰਗਠਨ ਚੋਣਾਂ ਕਾਂਗਰਸ ਦੇ ਉਮੀਦਵਾਰ ਲਈ ਵੋਟਾਂ ਮੰਗਣ ਸਮੇਂ ਮਹਾਰਾਸ਼ਟਰ ਸਰਕਾਰ ਦੀ ਮੰਤਰੀ ਯਸ਼ੋਮਤੀ ਠਾਕੁਰ ਨੇ ਕਿਹਾ, ‘ਸਾਡੀ ਸਰਕਾਰ ਹੁਣ ਤਕ ਸੱਤਾ ਨਹੀਂ ਸੀ ਪਰ ਹੁਣ ਇਹ ਗਈ ਹੈ। ਹੁਣ ਮੈਂ ਰਾਜ ਮੰਤਰੀ ਵਜੋਂ ਸਹੁੰ ਚੁੱਕੀ ਹੈ ਸਾਨੂੰ ਹਾਲੇ ਆਪਣੀਆਂ ਜੇਬਾਂ ਭਰਨੀਆਂ ਬਾਕੀ ਹਨ।

 

ਇਸਦੇ ਨਾਲ ਹੀ ਉਨ੍ਹਾਂ ਨੇ ਭਾਜਪਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ, 'ਉਹ ਲੋਕ ਜੋ ਵਿਰੋਧੀ ਧਿਰ ' ਹਨ, ਦੀਆਂ ਜੇਬਾਂ ਬਹੁਤ ਡੂੰਘੀਆਂ ਹੁੰਦੀਆਂ ਹਨ ਜੇ ਉਹ ਤੁਹਾਡੇ ਕੋਲ ਆਉਂਦੇ ਹਨ ਤੇ ਆਪਣੀ ਜੇਬ ਚੋਂ ਕੁਝ ਹਿੱਸਾ ਦਿੰਦੇ ਹਨ ਤਾਂ ਇਸ ਤੋਂ ਇਨਕਾਰ ਨਾ ਕਰੋ, ਘਰ ਆਈ ਲਕਸ਼ਮੀ ਨੂੰ ਕੌਣ ਮਨ੍ਹਾਂ ਕਰਦਾ ਹੈ ਪਰ ਵੋਟ ਸਿਰਫ ਕਾਂਗਰਸ ਨੂੰ ਹੀ ਦਿਓ

 

ਯਸ਼ੋਮਤੀ ਠਾਕੁਰ ਦੇ ਬਿਆਨ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਨੇਤਾ ਕਿਰੀਟ ਸੋਮਈਆ ਨੇ ਰਾਜ ਦੇ ਮੁੱਖ ਚੋਣ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਉਨ੍ਹਾਂ ਕਿਹਾ ਕਿ ਯਸ਼ੋਮਤੀ ਠਾਕੁਰ ਨੇ ਵੋਟਾਂ ਦੇ ਬਦਲੇ ਨਕਦ ਸਵੀਕਾਰ ਕਰਨ ਲਈ ਲਾਲਚ ਦੇ ਕੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ

 

ਦੱਸ ਦੇਈਏ ਕਿ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ, ਕਾਂਗਰਸ ਅਤੇ ਐਨਸੀਪੀ ਦੀ ਗੱਠਜੋੜ ਦੀ ਸਰਕਾਰ ਹੈ ਉੱਧਵ ਠਾਕਰੇ ਸੱਤਾ ਸੰਭਾਲ ਰਹੇ ਹਨ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਮਿਲ ਗਿਆ ਹੈ

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharashtra Minister Yashomati Thakur s disputed statement