ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਕੂਟੀ ਖਰੀਦਣ ਲਈ ਬੋਰੀਆਂ ’ਚ ਲਿਆਂਦੀ ਰਕਮ ਨੂੰ ਗਿਣਨ ’ਚ ਲੱਗੇ 4 ਘੰਟੇ

ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਦੇ ਇਕ ਸ਼ੋਅਰੂਮ ਚ ਇਕ ਗਾਹਕ 5 ਅਤੇ 10 ਰੁਪਏ ਦੇ ਸਿੱਕਿਆਂ ਨਾਲ ਸਕੂਟੀ ਖਰੀਦਣ ਸ਼ੋਅ ਰੂਮ ਪਹੁੰਚਿਆ। ਸਕੂਟੀ ਦੀ ਕੀਮਤ 83 ਹਜ਼ਾਰ ਰੁਪਏ ਦੱਸੇ ਜਾਣ 'ਤੇ ਗਾਹਕ ਨੇ ਬੋਰੀਆਂ ਨਾਲ ਭਰੇ ਸਿੱਕਿਆਂ ਦੀ ਢੇਰੀ ਲਾ ਦਿੱਤੀ। ਸਿੱਕਿਆਂ ਦੀ ਗਿਣਤੀ ਕਰਨ ਚ ਸ਼ੋਅਰੂਮ ਕਰਮਚਾਰੀਆਂ ਨੂੰ ਲਗਭਗ ਚਾਰ ਘੰਟੇ ਲੱਗ ਗਏ। ਨੇੜਲੇ ਇਕ ਬਸ਼ਿੰਦੇ ਰਾਕੇਸ਼ ਗੁਪਤਾ ਧਨਤੇਰਸ ਦੇ ਦਿਨ ਹੌਂਡਾ ਐਕਟਿਵਾ ਖਰੀਦਣ ਲਈ ਪੰਨਾ ਨਾਕੇ ਵਿਖੇ ਹੌਂਡਾ ਸ਼ੋਅਰੂਮ ਗਏ ਸਨ।

 

ਸ਼ੋਅਰੂਮ ਦੇ ਜਨਰਲ ਮੈਨੇਜਰ ਅਨੁਪਮ ਮਿਸ਼ਰਾ ਨੇ ਏਜੰਸੀ ਨੂੰ ਦੱਸਿਆ, “ਧਨਤੇਰਸ ਦੇ ਦਿਨ ਰਾਕੇਸ਼ ਗੁਪਤਾ ਸਾਡੀ ਏਜੰਸੀ ਵਿਖੇ ਕਈ ਬੋਰੀਆਂ ਚ ਸਿੱਕੇ ਭਰ ਕੇ ਸ਼ੋਅਰੂਮ ਆਏ ਸਨ। ਉਨ੍ਹਾਂ ਨੇ ਐਕਟਿਵਾ ਖਰੀਦਣ ਦੀ ਇੱਛਾ ਜਤਾਈ। ਮੈਂ ਸ਼ੋਅਰੂਮ ਦੇ ਮਾਲਕ ਅਸ਼ੀਸ਼ ਪੁਰੀ ਨਾਲ ਗੱਲ ਕੀਤੀ।

 

ਮੈਨੇਜਰ ਨੇ ਕਿਹਾ ਕਿ ਸਿੱਕਿਆਂ ਦੀ ਗਿਣਤੀ ਕਰਨ ਵਿਚ ਕੁਝ ਸਮਾਂ ਲੱਗੇਗਾ ਕਿਉਂਕਿ ਇਹ ਧਨਤੇਰਸ ਦਾ ਦਿਨ ਹੈ, ਕਿਸੇ ਵੀ ਗਾਹਕ ਨੂੰ ਨਿਰਾਸ਼ ਨਹੀਂ ਕੀਤਾ ਜਾਣਾ ਚਾਹੀਦਾ। ਖਰੀਦਦਾਰ ਨੇ ਬਹੁਤ ਕੋਸ਼ਿਸ਼ ਨਾਲ ਸਿੱਕੇ ਇਕੱਠੇ ਕੀਤੇ ਹੋਣੇ, ਇਸ ਲਈ ਉਨ੍ਹਾਂ ਦੀ ਇੱਛਾ ਪੂਰਾ ਹੋਣੀ ਚਾਹੀਦੀ ਹੈ।

 

ਮੈਨੇਜਰ ਨੇ ਅੱਗੇ ਦੱਸਿਆ ਕਿ ਸ਼ੋਅਰੂਮ ਦੇ ਮਾਲਕ ਅਸ਼ੀਸ਼ ਪੁਰੀ ਨੇ ਆਪਣੇ ਤਿੰਨ ਕਰਮਚਾਰੀਆਂ ਨੂੰ ਸਿੱਕੇ ਗਿਣਨ ਲਈ ਕਿਹਾ। ਸਾਰੀ ਰਕਮ ਲਗਭਗ ਚਾਰ ਘੰਟਿਆਂ ਵਿੱਚ ਗਿਣੀ ਜਾ ਸਕੀ। ਖਰੀਦਦਾਰ ਰਾਕੇਸ਼ ਗੁਪਤਾ ਖ਼ੁਸ਼ੀ ਨਾਲ ਆਪਣੀ ਪਸੰਦ ਦਾ ਵਾਹਨ ਲੈ ਗਏ। ਇਸ ਵਾਰ ਧਨਤੇਰਸ ਉਨ੍ਹਾਂ ਲਈ ਅਤੇ ਸ਼ੋਅਰੂਮ ਮੁਲਾਜ਼ਮਾਂ ਲਈ ਯਾਦਗਾਰੀ ਬਣ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:man took money in sacks to buy scooty