ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੇਖੋ ਵੀਡਿਓ- ਲਾਈਵ ਟੀਵੀ ਸ਼ੋਅ ਦੌਰਾਨ ਮੌਲਵੀ ਨੇ ਔਰਤ ਨੂੰ ਕੁੱਟਿਆ

ਮੌਲਵੀ ਨੇ ਔਰਤ ਨੂੰ ਕੁੱਟਿਆ

ਟੀਵੀ ਨਿਊਜ਼ ਚੈਨਲਾਂ 'ਤੇ ਰਾਜਨੀਤਿਕ ਅਤੇ ਸਮਾਜਿਕ ਵਿਸ਼ਿਆਂ ਬਾਰੇ ਬਹਿਸ ਹੋਣਾ ਆਮ ਗੱਲ ਹੈ। ਇਨ੍ਹਾਂ ਬਹਿਸਾਂ ਲਈ ਟੀਵੀ ਚੈਨਲ ਦੇ ਸਟੂਡੀਓ ਵਿਚ ਖਾਸ ਮਹਿਮਾਨਾਂ ਨੂੰ ਸੱਦਾ ਦਿੱਤਾ ਜਾਂਦਾ ਹੈ।  ਕਦੇ ਐਂਕਰ ਉੱਥੇ ਬੈਠੇ ਮਹਿਮਾਨ 'ਤੇ ਚੀਕਦੇ ਹਨ ਜਾਂ ਫਿਰ ਕਦੇ ਐਂਕਰ 'ਤੇ ਬੁਲਾਰੇ। ਪਰ ਇਸ ਸਭ ਨੂੰ ਪਿੱਛੇ ਪਿੱਛੇ ਛੱਡ ਕੇ ਮੰਗਲਵਾਰ ਦੀ ਸ਼ਾਮ ਨੂੰ ਇਕ ਪ੍ਰਾਈਵੇਟ ਟੀ.ਵੀ. ਚੈਨਲ 'ਤੇ ਤਿੰਨ ਤਲਾਕ ਮੁੱਦੇ ਉੱਤੇ ਲਾਈਵ ਬਹਿਸ ਦੌਰਾਨ ਇਕ ਮੌਲਾਨਾ ਨੇ ਇਕ ਔਰਤ ਨਾਲ ਬਦਸਲੂਕੀ ਕੀਤੀ। ਦੋਵਾਂ ਨੇ ਇੱਕ-ਦੂਜੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ।  ਬਾਕੀ ਪਾਨਲ ਮੈਬਰਾਂ ਦੇ ਬਚਾਅ ਤੋਂ ਬਾਅਦ ਮਾਹੌਲ ਠੀਕ ਕੀਤਾ ਗਿਆ।  ਜਦੋਂ ਲਾਈਵ ਸ਼ੋਅ ਦੌਰਾਨ ਹਮਲੇ ਦੀ ਖ਼ਬਰ ਆਈ ਤਾਂ ਪੁਲਿਸ ਨੇ ਨਿਊਜ਼ ਚੈਨਲ ਦੇ ਸਟੂਡੀਓ ਪਹੁੰਚ ਕੇ ਮੌਲਾਨਾ ਨੂੰ ਹਿਰਾਸਤ ਵਿਚ ਲਿਆ। 

 

ਦਰਅਸਲ ਬਹਿਸ ਦਾ ਵਿਸ਼ਾ ਸੀ ਨਿਕਾਹ ਹਲਾਲਾ ਦੇ ਖ਼ਿਲਾਫ਼ ਆਵਾਜ਼ ਉਠਾਉਣ ਵਾਲੀ ਨਿਦਾ ਖ਼ਾਨ ਵਿਰੁੱਧ ਫਤਵਾ ਜਾਰੀ ਕਰਨਾ। . ਸਵਾਲ ਪੁੱਛਿਆ ਜਾ ਰਿਹਾ ਸੀ ਕਿ ਨਿਦਾ ਵਿਰੁੱਧ ਫਤਵਾ ਕਿੰਨੀ ਸਹੀ ਹੈ? ਬਹਿਸ ਵਿਚ ਸ਼ਾਮਲ  ਸਮਾਜਿਕ ਵਰਕਰ ਅੰਬਰ ਜ਼ੈਦੀ ਅਤੇ ਵਕੀਲ ਫ਼ਰਾਹਾ ਫੈਜ਼ ਨੇ ਫ਼ਤਵਾ ਜਾਰੀ ਕਰਨ ਵਾਲੇ ਮੌਲਾਨਾ ਨੂੰ ਜ਼ਾਹਿਲ ਕਿਹਾ। 

 

Fight in live tv show

 

ਮੌਲਾਨਾ ਏਜਾਜ਼ ਅਰਸ਼ਦ ਕਾਸਮੀ ਨੇ ਅੰਬਰ ਜ਼ੈਦੀ ਦੀ ਟਿੱਪਣੀ 'ਤੇ ਉਸ ਨੂੰ ਇੱਕ ਪਖੰਡੀ ਔਰਤ ਨੂੰ ਬੁਲਾਉਣਾ ਸ਼ੁਰੂ ਕੀਤਾ। ਉਸ ਨੇ ਇਕ ਹੋਰ ਟਿੱਪਣੀ ਕੀਤੀ। ਅੰਬਰ ਜ਼ੈਦੀ ਨੇ ਮੌਲਾਨਾ ਨੂੰ ਮੁਆਫੀ ਮੰਗਣ ਲਈ ਕਿਹਾ। ਉਸਨੇ ਉੱਚੀ-ਉੱਚੀ ਚੀਕਣਾ ਸ਼ੁਰੂ ਕਰ ਦਿੱਤਾ। ਫਿਰ ਮੌਲਾਨਾ ਨੇ ਵੀ ਚੀਕਣਾ ਸ਼ੁਰੂ ਕਰ ਦਿੱਤਾ ਤੇ ਮਾਫੀ ਮੰਗਣ ਤੋਂ ਇਨਕਾਰ ਕਰ ਦਿੱਤਾ। ਅੰਬਰ ਸੀਟ 'ਤੇ ਖੜ੍ਹੀ ਹੋ ਗਈ ਤਾਂ ਮੌਲਾਨਾ ਨੇ ਵੀ ਸੀਟ ਛੱਡ ਦਿੱਤੀ। ਦੋਵੇਂ ਇਕ ਦੂਜੇ 'ਤੇ ਚਿਲਾ ਰਹੇ ਸਨ।ਐਂਕਰ ਨੇ ਰੁਕਣ ਨੂੰ ਕਿਹਾ ਪਰ ਮਾਹੌਲ ਹੋਰ ਵਿਗੜ ਗਿਆ। ਅੱਗੇ ਜੋ ਹੋਇਆ ਤੁਸੀਂ ਉਹ ਵੀਡਿਓ ਵਿਚ ਦੇਖ ਸਕਦੇ ਹੋ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:maulana attack a woman lawyer in live tv show debate of triple talaq and halala