ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੇਲਾਨੀਆ ਟਰੰਪ ਤੇ ਜਸਟਿਨ ਟਰੂਡੋ ਦੀ ਇਸ ਫੋਟੋ ਨੇ ਸੋਸ਼ਲ ਮੀਡੀਆ 'ਤੇ ਪਾਈ ਖਿੱਚ

ਫਰਾਂਸ ਚ ਮੁਕੰਮਲ ਹੋ ਨਿਬੜੇ 7 ਦੇਸ਼ਾਂ ਦੇ ਸਿਖਰ ਸੰਮੇਲਨ ਜੀ7 ਸੰਮੇਲਨ 2019 ਨੇ ਕਈ ਕਾਰਨਾਂ ਕਰਕੇ ਖਿੱਚ ਪਾਈਆਂ ਪਰ ਇਸ ਸਮੇਂ ਦੌਰਾਨ ਇਕ ਤਸਵੀਰ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

 

ਫਰਾਂਸ ਦੇ ਬਿਰਿਟਜ਼ ਚ ਹੋਏ ਜੀ7 ਸੰਮੇਲਨ ਚ ਅਮਰੀਕਾ ਦੀ ਪਹਿਲੀ ਔਰਤ ਮੇਲਾਨੀਆ ਟਰੰਪ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਸਾਹਮਣੇ ਆਈ ਹੈ ਜਿਸ ਨਾਲ ਲੋਕਾਂ ਨੂੰ ਗੱਪਾਂ ਮਾਰਨ ਦਾ ਬਹਾਨਾ ਮਿਲ ਗਿਆ ਹੈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਤਸਵੀਰ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਉਸ ਵੇਲੇ ਦੀ ਹੈ ਜਦੋਂ ਪਰਿਵਾਰਕ ਫੋਟੋ ਸੈਸ਼ਨ ਚੱਲ ਰਿਹਾ ਸੀ।

 

 

 

 

ਜੀ7 ਸੰਮੇਲਨ ਵਿਚ 25 ਅਗਸਤ ਨੂੰ ਲਈ ਗਈ ਇਸ ਤਸਵੀਰ ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਮਰੀਕੀ ਪਹਿਲੀ ਮਹਿਲਾ ਮੇਲਾਨੀਆ ਇਕ ਦੂਜੇ ਨੂੰ ਵਧਾਈ ਦਿੰਦੇ ਦਿਖਾਈ ਦੇ ਰਹੇ ਹਨ। ਜਦੋਂ ਵਿਸ਼ਵ ਨੇਤਾ ਆਪਣੇ ਜੋੜੀਦਾਰਾਂ ਨਾਲ ਇੱਕ ਪਰਿਵਾਰਕ ਫੋਟੋ ਲਈ ਇਕੱਠੇ ਹੋ ਰਹੇ ਸਨ ਤਾਂ ਮੇਲਾਨਿਆ ਵੀ ਟਰੰਪ ਨਾਲ ਫ਼ੋਟੋ ਕਰਾਉਣ ਕਰਨ ਲਈ ਆਈ, ਉਸੇ ਸਮੇਂ ਇੱਕ ਤਸਵੀਰ ਕੈਮਰੇ ਚ ਕੈਦ ਹੋ ਗਈ ਤੇ ਫਿਰ ਸੋਸ਼ਲ ਮੀਡੀਆ 'ਤੇ ਛਾ ਗਈ।

 

ਵਾਇਰਲ ਤਸਵੀਰ ਚ ਅਜਿਹਾ ਲੱਗਦਾ ਹੈ ਕਿ ਡੋਨਾਲਡ ਟਰੰਪ ਦੀ ਪਤਨੀ ਤੇ ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਰਵਾਇਤੀ ਚੁੰਮਣ ਲਈ ਝੁਕ ਰਹੀ ਹੈ।

 

ਖਾਸ ਗੱਲ ਇਹ ਹੈ ਕਿ ਜਦੋਂ ਇਸ ਨਜ਼ਾਰੇ ਨੂੰ ਕੈਮਰੇ 'ਤੇ ਕੈਦ ਕਰ ਲਿਆ ਗਿਆ ਸੀ, ਉਸ ਸਮੇਂ ਉਸਦਾ ਪਤੀ ਟਰੰਪ ਵੀ ਉਥੇ ਖੜੇ ਸਨ ਤੇ ਉਹ ਅੱਖਾਂ ਨੂੰ ਹੇਠਾਂ ਵੱਲ ਜਾਂ ਅੱਖਾਂ ਬੰਦ ਕੀਤੇ ਹੋਏ ਨਜ਼ਰ ਆ ਰਹੇ ਹਨ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Melania Trump and Justin Trudeau pic at G7 Summit goes viral in Front of Donald trump