ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬਾਂਦਰਾਂ ਨੇ ਮੇਰਠ ਮੈਡੀਕਲ ਕਾਲਜ ਦੇ ਲੈਬ ਟੈਕਨੀਸ਼ੀਅਨ ਤੋਂ ਟੈਸਟ-ਨਮੂਨਾ ਖੋਹ ਲਿਆ ਤੇ ਇਸ ਨੂੰ ਆਪਣੇ ਨਾਲ ਲੈ ਕੇ ਫਰਾਰ ਹੋ ਗਏ। ਅਜੇ ਤੱਕ ਬਾਂਦਰਾਂ ਨੂੰ ਫੜਿਆ ਨਹੀਂ ਜਾ ਸਕਿਆ ਹੈ ਤੇ ਨਾ ਹੀ ਉਹ ਉਨ੍ਹਾਂ ਤੋਂ ਟੈਸਟ ਦੇ ਨਮੂਨੇ ਲੈਣ ਚ ਸਫਲ ਹੋਏ ਹਨ। ਮੇਰਠ ਮੈਡੀਕਲ ਕਾਲਜ ਵਿੱਚ ਪਹਿਲਾਂ ਹੀ ਬਾਂਦਰਾਂ ਦੀ ਦਹਿਸ਼ਤ ਜਾਰੀ ਹੈ, ਪਰ ਅਜਿਹੀ ਘਟਨਾ ਪਹਿਲੀ ਵਾਰ ਵਾਪਰੀ ਹੈ।
ਇਸ ਘਟਨਾ ਦੀ ਪੁਸ਼ਟੀ ਮੇਰਠ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਐਸ ਕੇ ਗਰਗ ਨੇ ਕੀਤੀ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦੇ ਖੂਨ ਦੇ ਨਮੂਨੇ ਰੁਟੀਨ ਟੈਸਟਾਂ ਲਈ ਇਕੱਤਰ ਕੀਤੇ ਗਏ ਸਨ। ਸ਼ੁੱਕਰਵਾਰ ਸਵੇਰੇ ਬਾਂਦਰਾਂ ਦੇ ਇੱਕ ਝੁੰਡ ਨੇ ਲੈਬ ਟੈਕਨੀਸ਼ੀਅਨ ਤੋਂ ਨਮੂਨਾ ਖੋਹ ਲਿਆ ਤੇ ਨਾਲ ਲੈ ਕੇ ਭੱਜ ਗਏ।
ਕਈ ਮੀਡੀਆ ਰਿਪੋਰਟਾਂ ਚ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਬਾਂਦਰ ਕੋਰੋਨਾ ਜਾਂਚ ਲਈ ਇਕੱਠੇ ਕੀਤੇ ਨਮੂਨਿਆਂ ਨਾਲ ਭੱਜ ਗਏ ਸਨ। ਹਾਲਾਂਕਿ, ਇਸ ਨੂੰ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ, "ਬਾਂਦਰਾਂ ਜਿਹੜੇ ਨਮੂਨੇ ਲੈ ਕੇ ਭੱਜੇ ਹਨ ਉਹਨਾਂ ਵਿੱਚ ਕੋਵਿਡ-19 ਟੈਸਟ ਲਈ ਇਕੱਠੇ ਕੀਤੇ ਸਵੈਬ ਦੇ ਨਮੂਨੇ ਸ਼ਾਮਲ ਨਹੀਂ ਹਨ।"
ਮੈਡੀਕਲ ਕਾਲਜ ਪ੍ਰਸ਼ਾਸਨ ਨੇ ਦੱਸਿਆ ਕਿ ਜਿਵੇਂ ਹੀ ਬਾਂਦਰ ਟੈਸਟ ਦੇ ਨਮੂਨੇ ਲੈ ਕੇ ਭੱਜੇ, ਇਸ ਦੀ ਜਾਣਕਾਰੀ ਸਬੰਧਤ ਵਿਭਾਗ ਨੂੰ ਦਿੱਤੀ ਗਈ। ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਬਾਂਦਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਅਜੇ ਤੱਕ ਨਮੂਨਾ ਨਹੀਂ ਮਿਲਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹੁਣ ਅਸੀਂ ਜਾਂਚ ਲਈ ਦੁਬਾਰਾ ਖੂਨ ਦੇ ਨਮੂਨੇ ਇਕੱਠੇ ਕਰਾਂਗੇ।
Meerut: A troop of monkeys took away blood samples of some patients collected for routine tests, from lab technicians at Meerut Medical College, earlier today. SK Garg, Principal,Meerut Medical College says,"Samples taken away by monekys do not include #COVID19 swab test samples" pic.twitter.com/neB8o0maZ4
— ANI UP (@ANINewsUP) May 29, 2020