ਦਿੱਲੀ ਦੇ ਵਿਜੇ ਵਿਹਾਰ ਵਿਖੇ ਸ਼ੁੱਕਰਵਾਰ ਸਵੇਰੇ ਤਕਰੀਬਨ 5.10 ਵਜੇ 64 ਸਾਲਾ ਇਕ ਬਜ਼ੁਰਗ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿਚ ਆਪਣੀ ਪਤਨੀ ਤੇ ਨੂੰਹ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮਰਨ ਵਾਲਿਆਂ ਚ 62 ਸਾਲਾ ਸਨੇਹਲਤਾ ਚੌਧਰੀ ਅਤੇ 35 ਸਾਲਾ ਏਅਰਹੋਸਟੈਸ ਪ੍ਰਗਿਆ ਚੌਧਰੀ ਹਨ।
ਦੋਸ਼ੀ ਸਤੀਸ਼ ਚੌਧਰੀ ਨੇ ਸਨੇਹਲਤਾ ਅਤੇ ਪ੍ਰਗਿਆ ਤੇ ਚਾਕੂ ਨਾਲ ਸੱਤ ਵਾਰ ਕੀਤੇ ਤੇ ਬਾਅਦ ਚ ਦੋਨ੍ਹਾਂ ਦਾ ਗਲਾ ਵੱਢ ਦਿੱਤਾ। ਮੁਲਜ਼ਮ ਦੇ ਪੁੱਤਰ ਸੌਰਵ ਚੌਧਰੀ ਨੇ ਕਿਸੇ ਤਰ੍ਹਾਂ ਇਸ ਮਾਮਲੇ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਪੁਲਿਸ ਨੇ ਮੁਲਜ਼ਮ ਨੂੰ ਘਰੋਂ ਗ੍ਰਿਫ਼ਤਾਰ ਕਰ ਲਿਆ ਹੈ।
ਦੋਸ਼ੀ ਸਹੁਰੇ ਨੇ ਪੁਲਿਸ ਪੁੱਛਗਿੱਛ ਚ ਦੱਸਿਆ ਕਿ ਉਸਦੀ ਪਤਨੀ ਅਤੇ ਨੂੰਹ ਇੱਕੋ ਕਮਰੇ ਚ ਸੌਂਦੇ ਸਨ। ਉਸਨੂੰ ਸ਼ੱਕ ਸੀ ਕਿ ਦੋਵਾਂ ਦਾ ਕਿਸੇ ਨਾਲ ਨਾਜਾਇਜ਼ ਸਬੰਧ ਸੀ। ਦੋਵੇਂ ਹੀ ਸ਼ੁੱਕਰਵਾਰ ਨੂੰ ਦਿੱਲੀ ਤੋਂ ਘਰ ਸ਼ਿਫਟ ਕਰਨ ਤੋਂ ਬਾਅਦ ਗੁਰੂਗ੍ਰਾਮ ਜਾ ਰਹੇ ਸਨ, ਜਿਸ ਕਾਰਨ ਉਹ ਪਰੇਸ਼ਾਨ ਚੱਲ ਰਿਹਾ ਸੀ। ਉਸਨੇ ਮਹਿਸੂਸ ਕੀਤਾ ਕਿ ਗੁਰੂਗ੍ਰਾਮ ਚ ਉਹ ਉਨ੍ਹਾਂ 'ਤੇ ਨਜ਼ਰ ਨਹੀਂ ਰੱਖ ਸਕੇਗਾ ਤੇ ਦੋਵੇਂ ਆਪੋ ਆਪਣੀ ਮਨਮਾਨੀ ਕਰਣਗੀਆਂ, ਸਿੱਟੇ ਵਜੋਂ ਉਸਦੀ ਬੇਇਜ਼ਤੀ ਹੋਵੇਗੀ।
ਪੁਲਿਸ ਨੇ ਦੱਸਿਆ ਕਿ ਰੋਹਿਨੀ ਸੈਕਟਰ-4 ਵਿੱਚ ਰਹਿੰਦਾ ਹੈ। ਉਸ ਦੇ ਪਰਿਵਾਰ ਵਿਚ ਪਤਨੀ ਸਨੇਹਲਤਾ ਚੌਧਰੀ, ਦੋ ਬੇਟੇ ਗੌਰਵ ਅਤੇ ਸੌਰਵ, ਗੌਰਵ ਦੀ ਪਤਨੀ ਪ੍ਰਗਿਆ ਅਤੇ ਦੋ ਬੱਚੇ ਹਨ। ਸਨੇਹਲਤਾ ਡੀਡੀਏ ਤੋਂ ਸੇਵਾ ਮੁਕਤ ਹੋਏ ਸਨ। ਗੌਰਵ ਇੱਕ ਸਾੱਫਟਵੇਅਰ ਇੰਜੀਨੀਅਰ ਹੈ ਤੇ ਸਿੰਗਾਪੁਰ ਵਿੱਚ ਰਹਿੰਦਾ ਹੈ। ਸੌਰਵ ਬੰਗਲੁਰੂ ਵਿੱਚ ਰਹਿੰਦਾ ਹੈ। ਉਹ 2 ਦਸੰਬਰ ਤੋਂ ਦਿੱਲੀ ਆਇਆ ਹੋਇਆ ਸੀ। ਪ੍ਰਗਿਆ ਇੰਡੀਗੋ ਏਅਰਲਾਇੰਸ ਚ ਇਕ ਏਅਰਹੋਸਟੈਸ ਸੀ।
ਸੌਰਵ ਨੇ ਸ਼ੁੱਕਰਵਾਰ ਸਵੇਰੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਪ੍ਰਗਿਆ ਅਤੇ ਸਨੇਹਲਤਾ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਪ੍ਰਗਿਆ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਦਕਿ ਸਨੇਹਲਤਾ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਦੋਸ਼ੀ ਸਤੀਸ਼ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹ ਆਪਣੇ ਹੀ ਘਰ ਚ ਪਰਿਵਾਰ ਤੋਂ ਦੂਰੀ ਬਣਾ ਕੇ ਰਹਿੰਦਾ ਸੀ।