ICC World Cup 2019: ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਸਮੇਂ ਚ ਸਭ ਤੋਂ ਮਸ਼ਹੂਰ ਕ੍ਰਿਕਟਰਾਂ ਚ ਸ਼ਾਮਲ ਮਹਿੰਦਰ ਸਿੰਘ ਧੋਨੀ (MS Dhoni) ਦਾ ਇਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਚ ਧੋਨੀ ਆਪਣੇ ਭਵਿੱਖ ਦਾ ਰਿਟਾਇਰਮੈਂਟ ਪਲਾਨ ਬਾਰੇ ਗੱਲ ਕਰ ਰਹੇ ਹਨ।
ਵੀਡੀਓ ਚ ਧੋਨੀ ਪੇਟਿੰਗ ਬਾਰੇ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਧੋਨੀ ਦੇ ਇਕ ਫ਼ੈਂਜ਼ ਨੇ ਅੇਅਰ ਕੀਤਾ ਹੈ ਜਦਕਿ ਕਿਸੇ ਨੇ ਇਸ ਵੀਡੀਓ ਨੂੰ ਪੁਰਾਣਾ ਕਰਾਰ ਦਿੱਤਾ ਹੈ।
ਇਸ ਵੀਡੀਓ ਚ ਧੋਨੀ ਨੇ ਦਸਿਆ ਹੈ ਕਿ ਉਨ੍ਹਾਂ ਬਚਪਨ ਤੋਂ ਪੇਟਿੰਗ ਦਾ ਸ਼ੌਕ ਹੈ ਅਤੇ ਰਿਟਾਇਰਮੈਂਟ ਮਗਰੋਂ ਉਹ ਇਸ ਸ਼ੌਕ ਨੂੰ ਪੂਰਾ ਕਰਨਗੇ। ਧੋਨੀ ਨੇ ਇਸ ਵੀਡੀਓ ਚ ਆਰਟ ਐਗਜ਼ੀਬਿਸ਼ਨ ਦੀ ਵੀ ਗੱਲ ਕਰ ਰਹੇ ਹਨ ਪਰ ਉਨ੍ਹਾਂ ਕਿਹਾ ਹੈ ਕਿ ਇਸ ਵਿਚ ਹਾਲੇ ਥੋੜਾ ਜਿਹਾ ਸਮਾ ਲਗੇਗਾ।
(ਡਿਸਕਲੇਮਰ: ਇਹ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਗਿਆ ਹੈ, ਇਹ ਕਿਸੇ ਵਿਗਿਆਪਨ ਦਾ ਹਿੱਸਾ ਵੀ ਹੋ ਸਕਦਾ ਹੈ)
.