ਅਗਲੀ ਕਹਾਣੀ

ਧੋਨੀ ਦੇ ਮੂੰਹ ਤੋਂ ਖੂਨ ਧੁੱਕਣ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ

ਆਈਸੀਸੀ ਵਿਸ਼ਵ ਕੱਪ (ICC World Cup 2019) ਚ ਇੰਗਲੈਂਡ ਦੇ ਖਿਲਾਫ ਖੇਡੇ ਗਏ ਮੈਚ ਚ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਅੰਗੂਠੇ ਤੋਂ ਖੂਨ ਵਹਿੰਦਾ ਹੋਇਆ ਦਿਖਾਈ ਦੇ ਰਿਹਾ ਸੀ। ਸੋਸ਼ਲ ਮੀਡੀਆ ’ਤੇ ਧੋਨੀ ਦੇ ਅੰਗੂਠਾ ਚੁੱਸਣ ਅਤੇ ਫਿਰ ਮੂੰਹ ਤੋਂ ਖੂਨ ਧੁੱਕਦਿਆਂ ਕਈ ਤਸਵੀਰਾਂ ਵਾਇਰਲ ਹੋ ਰਹੀ ਹਨ। ਧੋਨੀ ਦੇ ਅੰਗੂਠੇ ਦੀ ਸੱਟ ਨੂੰ ਲੈ ਕੇ ਟੀਮ ਮੈਨੇਜਮੈਂਟ ਨੇ ਬਿਆਨ ਦਿੱਤਾ ਹੈ।

 

ਧੋਨੀ ਦੇ ਫ਼ੈਂਜ਼ ਲਈ ਚੰਗੀ ਖ਼ਬਰ ਇਹ ਹੈ ਕਿ ਹੁਣ ਉਨ੍ਹਾਂ ਦੇ ਅੰਗੂਠੇ ਚ ਕੋਈ ਸੱਟ ਨਹੀਂ ਹੈ ਤੇ ਉਹ ਫਿੱਟ ਹਨ। ਇਕ ਸੂਤਰ ਨੇ ਦਸਿਆ ਕਿ ਉਨ੍ਹਾਂ ਦਾ ਅੰਗੂਠਾਂ ਠੀਕ ਹੈ ਤੇ ਇਸ ਚ ਘਬਰਾਉਣ ਦੀ ਕੋਈ ਗੱਲ ਨਹੀਂ ਹੈ।

 

ਟੀਮ ਪ੍ਰਬੰਧਕ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਵਿਕਟਕੀਪਿੰਗ ਕਰਦੇ ਸਮੇਂ ਅੰਗੂਠੇ ’ਤੇ ਸੱਟ ਲੱਗਣਾ ਧੋਨੀ ਲਈ ਕੋਈ ਨਵੀਂ ਗੱਲ ਨਹੀਂ ਹੈ ਤੇ ਅਜਿਹੀਆਂ ਚੀਜ਼ਾਂ ਧੋਨੀ ’ਤੇ ਜ਼ਿਆਦਾ ਪ੍ਰਭਾਵ ਨਹੀਂ ਪਾਉਂਦੀ ਹਨ।

 

ਸੋਸ਼ਲ ਮੀਡੀਆ ’ਤੇ ਫ਼ੈਂਜ਼ ਧੋਨੀ ਦੇ ਮੂੰਹ ਤੋਂ ਖੂਨ ਧੁੱਕਣ ਵਾਲੀ ਤਸਵੀਰਾਂ ਨੂੰ ਸ਼ੇਅਰ ਕਰ ਰਹੇ ਹਨ ਤੇ ਨਾਲ ਹੀ ਰੱਜ ਕੇ ਧੋਨੀ ਦੀ ਸ਼ਲਾਘਾ ਵੀ ਕਰ ਰਹੇ ਹਨ। ਇਸ ਦੇ ਨਾਲ ਹੀ ਕੁਝ ਫ਼ੈਂਜ਼ ਧੋਨੀ ਦੀ ਆਲੋਚਨਾ ਕਰਨ ਵਾਲਿਆਂ ਤੇ ਵੀ ਨਿਸ਼ਾਨਾ ਲਗਾ ਰਹੇ ਹਨ।

 

 

 

 

 

 

 

 

 

..

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MS Dhoni spitting blood image viral on social media during India vs England clash