ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਫੋਸਿਸ ਦੇ ਸਹਿ-ਸੰਸਥਾਪਕ ਨਾਰਾਇਣ ਮੂਰਤੀ ਨੇ ਰਤਨ ਟਾਟਾ ਦੇ ਛੂਹੇ ਪੈਰ, ਫ਼ੋਟੋ ਵਾਇਰਲ

ਹਾਲ ਹੀ ਚ ਉੱਘੇ ਉਦਯੋਗਪਤੀ ਰਤਨ ਟਾਟਾ ਅਤੇ ਇਨਫੋਸਿਸ ਦੀ ਸਹਿ-ਸੰਸਥਾਪਕ ਨਾਰਾਇਣ ਮੂਰਤੀ ਦੀ ਇੱਕ ਫੋਟੋ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ ਹੈ। ਫੋਟੋ ਟਾਇਕਨ ਮੁੰਬਈ ਈਵੈਂਟ ਦੀ ਹੈ ਜਿੱਥੇ ਨਾਰਾਇਣ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਦਿੱਤੇ ਜਾਣ ’ਤੇ ਉਨ੍ਹਾਂ ਨੂੰ ਟਾਟਾ ਦੇ ਪੈਰਾਂ ਨੂੰ ਹੱਥ ਲਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਦੱਸ ਦੇਈਏ ਕਿ ਦੋਨਾਂ ਦੀ ਉਮਰ ਚ ਸਿਰਫ 9 ਸਾਲ ਦਾ ਅੰਤਰ ਹੈ। ਮੂਰਤੀ 73 ਸਾਲਾਂ ਅਤੇ ਟਾਟਾ 82 ਸਾਲਾਂ ਦੇ ਹਨ।

 

ਟਾਟਾ ਨੇ ਖੁਦ ਇੰਸਟਾਗ੍ਰਾਮ 'ਤੇ ਤਸਵੀਰ ਸਾਂਝੀ ਕੀਤੀ ਅਤੇ ਮੂਰਤੀ ਦਾ ਧੰਨਵਾਦ ਕੀਤਾ। ਟਾਟਾ ਨੇ ਲਿਖਿਆ ਕਿ ਇਕ ਵਿਸ਼ੇਸ਼ ਦੋਸਤ ਨਾਰਾਇਣ ਮੂਰਤੀ ਦੇ ਹੱਥੋਂ ਇਹ ਪੁਰਸਕਾਰ ਪ੍ਰਾਪਤ ਕਰਨਾ ਮਾਣ ਵਾਲੀ ਗੱਲ ਹੈ। ਇਸ ਤੋਂ ਬਾਅਦ ਤਸਵੀਰ ਇੰਸਟਾਗ੍ਰਾਮ 'ਤੇ ਵੀ ਵਾਇਰਲ ਹੋ ਗਈ ਅਤੇ ਲੋਕ ਨਾਰਾਇਣ ਮੂਰਤੀ ਦੇ ਇਸ ਇਸ਼ਾਰੇ ਦੀ ਪ੍ਰਸ਼ੰਸਾ ਕਰਨ ਲੱਗੇ। ਵੱਡੀਆਂ ਕੰਪਨੀਆਂ ਚਲਾਉਣ ਵਾਲੇ ਦੋਵਾਂ ਉਦਯੋਗਪਤੀਆਂ ਦੇ ਇਕ ਦੂਜੇ ਲਈ ਸਤਿਕਾਰ ਦੀ ਇੰਟਰਨੈਟ ਤੇ ਵਿਆਪਕ ਤਾਰੀਫ ਹੋ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Narayana Murthy touches Ratan Tata feet twitter says Best thing on Internet