ਮਹਾਰਾਸ਼ਟਰ ਚ ਹਾਲ ਹੀ ਵਿੱਚ ਸਰਕਾਰ ਨੂੰ ਲੈ ਕੇ ਕਾਫ਼ੀ ਜੱਦੋ ਜਹਿਦ ਹੋਈ ਸੀ, ਜਿਸ ਤੋਂ ਬਾਅਦ ਸ਼ਿਵ ਸੈਨਾ-ਕਾਂਗਰਸ-ਐਨਸੀਪੀ ਗਠਜੋੜ ਨੇ ਨਵੀਂ ਸਰਕਾਰ ਬਣਾਈ ਸੀ। ਮਹੀਨੇ ਭਰ ਚਲੀ ਜੱਦੋਜਹਿਦ ਦੌਰਾਨ ਸ਼ਿਵ ਸੈਨਾ ਦੇ ਸੰਸਦ ਮੈਂਬਰ ਅਤੇ ਬੁਲਾਰੇ ਸੰਜੇ ਰਾਉਤ ਨੇ ਟਵਿੱਟਰ ‘ਤੇ ਹਰ ਰੋਜ਼ ਕਵਿਤਾ ਲਿਖ ਕੇ ਬੀਜੇਪੀ ‘ਤੇ ਨਿਸ਼ਾਨਾ ਸਾਧਿਆ ਸੀ। ਸੰਜੇ ਰਾਉਤ ਨੇ ਕਈ ਦਿਨਾਂ ਲਈ ਹਰ ਰੋਜ਼ ਸਵੇਰੇ ਕੁਝ ਲਾਈਨਾਂ ਟਵੀਟ ਕੀਤੀਆਂ ਸਨ।
ਹੁਣ ਐਨਸੀਪੀ ਨੇਤਾ ਨਵਾਬ ਮਲਿਕ ਨੇ ਟਵੀਟ ਕਰਕੇ ਕੁਝ ਸਤਰਾਂ ਲਿਖੀਆਂ ਹਨ। ਨਵਾਬ ਮਲਿਕ ਨੇ ਲਿਖਿਆ ਹੈ, 'ਹੌਲੀ ਹੌਲੀ ਪਿਆਰ ਨੂੰ ਵਧਾਉਣਾ ਹੈ, ਹੱਦ ਨੂੰ ਪਾਰ ਕਰ ਜਾਣਾ ਹੈ।' ਇਸ ਟਵੀਟ ਚ ਮਲਿਕ ਨੇ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੂੰ ਵੀ ਟੈਗ ਕੀਤਾ ਹੈ।
ਖ਼ਬਰ ਲਿਖਣ ਦੇ ਸਮੇਂ ਤਕ 300 ਤੋਂ ਵੱਧ ਉਪਭੋਗਤਾਵਾਂ ਨੇ ਨਵਾਬ ਮਲਿਕ ਦੇ ਇਸ ਟਵੀਟ ਨੂੰ ਰੀਟਵੀਟ ਕੀਤਾ ਹੈ। ਜਦਕਿ ਇਸ ਟਵੀਟ ਨੂੰ ਦੋ ਹਜ਼ਾਰ ਤੋਂ ਵੱਧ ਵਾਰ ਪਸੰਦ ਕੀਤਾ ਗਿਆ।
ਦੱਸਣਯੋਗ ਗੱਲ ਇਹ ਹੈ ਕਿ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਪਿਛਲੇ ਮਹੀਨੇ ਮੁੰਬਈ ਦੇ ਸ਼ਿਵਾਜੀ ਪਾਰਕ ਵਿਖੇ ਮੁੱਖ ਮੰਤਰੀ ਦੀ ਸਹੁੰ ਚੁੱਕੀ ਸੀ। ਸੂਬੇ ਚ ਸ਼ਿਵ ਸੈਨਾ, ਐਨਸੀਪੀ ਅਤੇ ਕਾਂਗਰਸ ਦੀ ਗੱਠਜੋੜ ਦੀ ਸਰਕਾਰ ਬਣੀ ਹੈ।
ਮੁੱਖ ਮੰਤਰੀ ਬਣਨ ਤੋਂ ਬਾਅਦ ਊਧਵ ਠਾਕਰੇ ਨੇ ਆਪਣੀ ਮੰਤਰੀ ਮੰਡਲ ਦੀ ਪਹਿਲੀ ਬੈਠਕ ਚ ਰਾਏਗੜ੍ਹ ਕਿਲ੍ਹੇ ਦੇ ਮੁੜ ਸੁਰਜੀਤੀ ਲਈ 20 ਕਰੋੜ ਰੁਪਏ ਅਲਾਟ ਕੀਤੇ ਸਨ ਤੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਕਿਸਾਨਾਂ ਲਈ ਠੋਸ ਕਦਮ ਚੁੱਕੇਗੀ।
धीरे धीरे प्यार को बढ़ाना है ,
— Nawab Malik نواب ملک नवाब मलिक (@nawabmalikncp) December 10, 2019
हद से गुजर जाने है .@rautsanjay61
.