ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਹੁਰਿਆਂ ਦੇ 16 ਲੋਕਾਂ ਨੂੰ ਬੇਹੋਸ਼ ਕਰ ਸੋਨਾ ਤੇ ਨਗਦੀ ਲੈ ਕੇ ਭੱਜੀ ਨੁੰਹ

ਉੱਤਰ ਪ੍ਰਦੇਸ਼ ਦੇ ਤਿਲਹਰ ਖੇਤਰ ਦੇ ਇਕ ਪਿੰਡ ਚ ਬੁੱਧਵਾਰ ਦੀ ਰਾਤ ਇਕ ਹੈਰਾਨ ਕਰਨ ਵਾਲੀ ਘਟਨਾ ਵਾਪਰ ਗਈ। ਚਾਰ ਦਿਨ ਪਹਿਲਾਂ 40 ਹਜ਼ਾਰ ਰੁਪਏ ਦੇ ਕੇ ਗੋਰਖਪੁਰ ਤੋਂ ਕਨੱਹੀਆਲਾਲ ਦੀ ਨੁੰਹ ਬਣ ਕੇ ਆਈ ਔਰਤ ਨੇ ਸਹੁਰੇ ਪਰਿਵਾਰ ਦੇ ਸਾਰੇ 16 ਮੈਂਬਰਾਂ ਨੂੰ ਰੋਟੀ ਖੁਆਈ, ਫਿਰ ਚਾਹ ਚ ਨਸ਼ਾ ਪਿਆ ਕੇ ਸਭ ਨੂੰ ਬੇਹੋਸ਼ ਕਰ ਦਿੱਤਾ ਤੇ ਮੌਕਾ ਦੇਖ ਕੇ ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਆਪਣੇ ਭਰਾ ਨਾਲ ਫਰਾਰ ਹੋ ਗਈ।

 

12 ਘੰਟਿਆਂ ਮਗਰੋਂ ਸਹੁਰੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਹੋਸ਼ ਆਇਆ ਤਾਂ ਜਾਂ ਗੱਲ ਸਭ ਦੀ ਸਮਝ ਚ ਆਈ। ਇਸ ਦੇ ਬਾਅਦ ਸਾਰਿਆਂ ਨੂੰ ਇਕ ਹਸਪਤਾਲ ਚ ਭਰਤੀ ਕਰਵਾਇਆ ਗਿਆ ਜਿੱਥੇ ਇਕ ਬਜ਼ੁਰਗ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

 

ਕਨੱਈਆਲਾਲ ਨੇ ਦਸਿਆ ਕਿ 3 ਦਿਨ ਪਹਿਲਾਂ ਹੀ ਉਸ ਨੇ ਇਕ ਰਿਸ਼ਤੇਦਾਰ ਦੇ ਕਹਿਣ ਤੇ ਇਕ ਲੜਕੀ ਨਾਲ ਵਿਆਹ ਕਰਵਾਇਆ ਸੀ। ਵਿਆਹ ਬਦਲੇ ਘਰਵਾਲੀ ਦੇ ਕਥਿਤ ਭਰਾ ਨੇ ਮੇਰੇ ਕੋਲੋਂ 40000 ਰੁਪਏ ਨਕਦ ਲਏ ਸਨ। ਜਿਸ ਤੋਂ ਬਾਅਦ ਸਾਡੇ ਦੋਨਾਂ ਦਾ ਵਿਆਹ ਇਕ ਮੰਦਰ ਚ ਕਰ ਦਿੱਤਾ ਗਿਆ ਸੀ। ਵਿਆਹ ਤੋਂ 3 ਦਿਨਾਂ ਬਾਅਦ ਹੀ ਮੇਰੇ ਨੁੰਹ ਘਰ ਤੋਂ ਸਾਰਾ ਸੋਨਾ, ਕਪੜੇ ਤੇ ਕੁਝ ਨਕਦੀ ਲੈ ਕੇ ਭੱਜ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਫਰਾਰ ਹੋਈ ਨੁੰਹ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Newly married bride ran away with cash and Jewellery from laws house