ਸੋਸ਼ਲ ਮੀਡੀਆ `ਤੇ ਏਟੀਐੱਮ `ਚੋਂ ਨੋਟ ਨਿੱਕਲਣ ਵਾਲੀ ਵਿਡੀਓ ਇਨ੍ਹੀਂ ਦਿਨੀਂ ਕਾਫ਼ੀ ਵਾਇਰਲ ਹੋ ਰਹੀ ਹੈ। ਚੀਨ ਦਾ ਇਹ ਵਿਡੀਓ ਬੀਤੀ 6 ਮਾਰਚ ਦਾ ਹੈ। ਦਰਅਸਲ ਹੋਇਆ ਕੁਝ ਇੰਝ ਕਿ ਚੀਨ ਦੇ ਝਿੰਜੀਆਨ `ਚ ਏਟੀਐੱਮ `ਚੋਂ ਅਚਾਨਕ ਨੋਟਾਂ ਦੀ ਬਰਸਾਤ ਹੋਣ ਲੱਗ ਪਈ। ਨੋਟਾਂ ਦੀ ਇਹ ਬਰਸਾਤ 6 ਸੈਕੰਡ ਤੱਕ ਜਾਰੀ ਰਹੀ ਤੇ ਏਟੀਐੱਮ ਦੀ ਸੁਰੱਖਿਆ ਲਈ ਤਦ ਕੋਈ ਗਾਰਡ ਉੱਥੇ ਮੌਜੂਦ ਨਹੀਂ ਸੀ।
ਕੋਲੋਂ ਹੀ ਲੰਘ ਰਹੇ ਇੱਕ ਜੋੜੀ ਨੇ ਜਦੋਂ ਨੋਟ ਹੇਠਾਂ ਪਏ ਵੇਖੇ, ਤਾਂ ਉਨ੍ਹਾਂ ਤੁਰੰਤ ਉਹ ਚੁੱਕ ਲਏ। ਇਹ ਸਾਰੀ ਘਟਨਾ ਏਟੀਐੱਮ ਦੇ ਕੈਮਰੇ `ਚ ਕੈਦ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਏਟੀਐੱਮ ਵਿੱਚ ਕੁਝ ਤਕਨੀਕੀ ਨੁਕਸ ਕਾਰਨ ਅਜਿਹਾ ਵਾਪਰਿਆ ਤੇ ਲਗਭਗ 3,000 ਯੂਆਨ ਹੇਠਾਂ ਡਿੱਗ ਪਏ। ਵੇਖੋ ਉਸ ਵਿਡੀਓ ਦੀ ਸਾਰੀ ਘਟਨਾਂ: