ਪਟਨਾ ਪੁਲਿਸ ਲਈ ਏਕੇ47 ਦਾ ਵਾਇਰਲ ਵੀਡੀਓ ਇਕ ਵੱਡੀ ਚੁਣੌਤੀ ਬਣ ਗਿਆ ਹੈ। ਵੀਡੀਓ ਵਿਚ ਇਕ ਲੜਕਾ ਆਪਣੇ ਹੱਥਾਂ ਚ ਦੋ ਏਕੇ47 ਲਹਿਰਾਉਂਦਾ ਹੋਇਆ ਦਿਖ ਰਿਹਾ ਹੈ। ਵੀਡੀਓ ਕਦੋਂ ਤੇ ਕਿੱਥੇ ਬਣਾਈ ਗਈ ਹੈ ਇਸ ਬਾਰੇ ਵੀ ਸਹੀ ਜਾਣਕਾਰੀ ਉਪਲਬਧ ਨਹੀਂ ਹੈ।
HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।
https://www.facebook.com/hindustantimespunjabi/
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਵੀਡੀਓ ਵਿਚ ਦੇਖੇ ਗਏ ਨੌਜਵਾਨ ਨੂੰ ਵਿਵੇਕਾ ਪਹਿਲਵਾਨ ਦਾ ਭਤੀਜਾ ਦੱਸਿਆ ਜਾਂਦਾ ਹੈ। ਹਾਲਾਂਕਿ ਪੁਲਿਸ ਇਸ ਮਾਮਲੇ ਵਿਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਸੂਤਰਾਂ ਅਨੁਸਾਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਜਿਥੇ ਵੀਡੀਓ ਬਣਾਈ ਗਈ ਹੈ, ਉਥੇ ਕਮਰੇ ਦੀ ਕੰਧ ਉੱਤੇ ਇੱਕ ਫੋਟੋ ਲੱਗੀ ਹੋਈ ਹੈ, ਜਿਸ ਨੂੰ ਵਿਵੇਕਾ ਪਹਿਲਵਾਨ ਦਾ ਭਰਾ ਦੱਸਿਆ ਜਾਂਦਾ ਹੈ। ਹੁਣ ਪੁਲਿਸ ਦੀ ਪੜਤਾਲ ਵਿਚ ਏਕੇ47 ਕਿੱਥੇ ਅਤੇ ਕੌਣ ਲਹਿਰਾ ਰਿਹਾ ਹੈ ਇਸ ਬਾਰੇ ਜਾਣਕਾਰੀ ਮਿਲੇਗੀ।
..