ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

OMG :Facebook video ਵਾਇਰਲ ਹੋਣ ਤੋਂ 48 ਸਾਲ ਬਾਅਦ ਪਰਿਵਾਰ ਨੂੰ ਮਿਲਿਆ ਵਿਅਕਤੀ 

ਇੱਕ ਬੰਗਲਾਦੇਸ਼ੀ ਵਿਅਕਤੀ ਜਿਸ ਨੇ ਇੱਕ ਕਾਰੋਬਾਰੀ ਯਾਤਰਾ ਲਈ ਘਰ ਛੱਡ ਦਿੱਤਾ ਪਰ ਕਦੇ ਵਾਪਸ ਨਹੀਂ ਆਇਆ। ਆਖ਼ਰਕਾਰ ਉਹ ਵਿਅਕਤੀ 48 ਸਾਲਾਂ ਬਾਅਦ ਫੇਸਬੁੱਕ ਦੇ ਇੱਕ ਵੀਡੀਓ ਰਾਹੀਂ ਆਪਣੇ ਪਰਿਵਾਰ ਨੂੰ ਮਿਲ ਸਕਿਆ। ਇਹ ਜਾਣਕਾਰੀ ਮੀਡੀਆ ਨੇ ਦਿੱਤੀ।

 

ਅਖ਼ਬਾਰ ਦਿ ਡੇਲੀ ਸਟਾਰ ਦੀ ਸ਼ਨਿੱਚਰਵਾਰ ਦੀ ਰਿਪੋਰਟ ਅਨੁਸਾਰ, ਹਬੀਬੁਰ ਰਹਿਮਾਨ ਸਿਲਹਟ ਸਥਿਤ ਆਪਣੇ ਘਰ ਬਾਜਗ੍ਰਾਮ ਵਿੱਚ ਰਾਡ ਅਤੇ ਸੀਮਿੰਟ ਦਾ ਵਪਾਰ ਕਰਦਾ ਸੀ। 30 ਸਾਲ ਦੀ ਉਮਰ ਵਿੱਚ ਘਰ ਛੱਡਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਕੀਤੀ ਅਤੇ ਉਸ ਕੋਲ ਪਹੁੰਚਣ ਲਈ ਬਹੁਤ ਕੁਝ ਕੀਤਾ ਪਰ ਉਹ ਅਸਫ਼ਲ ਰਹੇ।

 

ਅਮਰੀਕਾ ਵਿੱਚ ਰਹਿੰਦੇ ਹਬੀਬੁਰ ਦੇ ਵੱਡੇ ਬੇਟੇ ਦੀ ਪਤਨੀ ਨੇ ਸ਼ੁੱਕਰਵਾਰ ਨੂੰ ਇਕ ਮਰੀਜ਼ ਲਈ ਆਰਥਿਕ ਮਦਦ ਮੰਗਣ ਵਾਲੇ ਵਿਅਕਤੀ ਦੀ ਵੀਡੀਓ ਵੇਖੀ, ਪੈਸੇ ਦੀ ਘਾਟ ਕਾਰਨ ਮਰੀਜ਼ ਦਾ ਇਲਾਜ ਨਹੀਂ ਹੋ ਰਿਹਾ ਸੀ।
 

ਉਸਨੇ ਆਪਣੇ ਸਹੁਰੇ ਦੇ ਲਾਪਤਾ ਹੋਣ ਦੀ ਕਹਾਣੀ ਸੁਣੀ ਸੀ। ਅਜਿਹੀ ਸਥਿਤੀ ਵਿੱਚ ਉਸ ਨੂੰ ਵੀਡੀਓ ਵੇਖ ਕੇ ਸ਼ੱਕ ਹੋਇਆ ਅਤੇ ਵੀਡੀਓ ਆਪਣੇ ਪਤੀ ਨੂੰ ਭੇਜ ਦਿੱਤੀ। ਹਬੀਬੁਰ ਦੇ ਵੱਡੇ ਬੇਟੇ ਨੇ ਆਪਣੇ ਛੋਟੇ ਭਰਾ ਨੂੰ ਮਰੀਜ਼ ਬਾਰੇ ਪਤਾ ਕਰਨ ਲਈ ਉਨ੍ਹਾਂ ਨੂੰ ਸਿਲਹਟ ਜਾਣ ਲਈ ਕਿਹਾ। ਜਦੋਂ ਉਹ ਸ਼ਨਿੱਚਰਵਾਰ ਸਵੇਰੇ ਹਸਪਤਾਲ ਪਹੁੰਚਿਆ ਤਾਂ ਪਤਾ ਲੱਗਿਆ ਕਿ ਮਰੀਜ਼ ਉਸ ਦਾ ਪਿਤਾ ਸੀ ਅਤੇ ਕੋਈ ਨਹੀਂ ਸੀ।

 

ਦ ਡੇਲੀ ਸਟਾਰ ਅਖ਼ਬਾਰ ਨੇ ਇਕ ਭਰਾ ਦੇ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਮੈਨੂੰ ਯਾਦ ਹੈ ਕਿ ਮੇਰੀ ਮਾਂ ਅਤੇ ਮੇਰੇ ਚਾਚੇ ਨੇ ਉਨ੍ਹਾਂ ਨੂੰ ਸਾਲਾਂ ਬੱਧੀ ਲੱਭਣ ਲਈ ਸਭ ਕੁਝ ਕੀਤਾ। ਆਖ਼ਰਕਾਰ ਹਾਰ ਮੰਨ ਲਈ। ਇਸ ਤੋਂ ਬਾਅਦ ਸਾਲ 2000 ਵਿੱਚ ਮੇਰੀ ਮਾਂ ਦੀ ਮੌਤ ਹੋ ਗਈ। ਪਿਛਲੇ 25 ਸਾਲਾਂ ਤੋਂ ਹਬੀਬੁਰ ਮੌਲਵੀ ਬਾਜ਼ਾਰ ਦੇ ਰਾਇਸਰੀ ਇਲਾਕੇ ਵਿੱਚ ਰਹਿ ਰਿਹਾ ਸੀ। ਉਥੇ ਰਜ਼ੀਆ ਬੇਗਮ ਨਾਮ ਦੀ ਔਰਤ ਨੇ ਉਸ ਦੀ ਦੇਖਭਾਲ ਕਰਦੀ ਸੀ।
 

ਰਜ਼ੀਆ ਨੇ ਕਿਹਾ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਹਬੀਬੁਰ ਨੂੰ 1995 ਵਿੱਚ ਹਜ਼ਰਤ ਸ਼ਾਹਬ ਉਦੀਨ ਦਰਗਾਹ ਵਿਖੇ ਤਰਸਯੋਗ ਹਾਲਤ ਵਿੱਚ ਵੇਖਿਆ ਸੀ। ਰਜ਼ੀਆ ਨੇ ਕਿਹਾ, ਉਨ੍ਹਾਂ ਦੱਸਿਆ ਕਿ ਕਿ ਉਹ ਬੰਜਾਰਿਆਂ ਦੀ ਤਰ੍ਹਾਂ ਰਹਿੰਦੇ ਸਨ। ਉਹ ਉਦੋਂ ਤੋਂ ਸਾਡੇ ਨਾਲ ਰਹਿ ਰਿਹਾ ਹੈ। ਅਸੀਂ ਉਸ ਦਾ ਸਨਮਾਨ ਕਰਦੇ ਹਾਂ ਅਤੇ ਉਸ ਨੂੰ ਪੀਰ ਕਹਿੰਦੇ ਹਾਂ। ਘਰ ਦਾ ਮੁਖੀ ਵਾਪਸ ਆਉਣ ਤੋਂ ਬਾਅਦ, ਹਬੀਬੁਰ ਦੇ ਪਰਿਵਾਰ ਨੇ ਉਸ ਨੂੰ ਚੰਗੇ ਇਲਾਜ ਲਈ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:OMG man reunites with his family after 48 years through viral Facebook video in Bangladesh