ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿਲ ਦੇ ਦੌਰੇ ਤੋਂ ਬਚਾਉਣ ਲਈ ਕੁੱਤੀ ਦੇ ਦਿਲ ’ਚ ਲਾਇਆ ਪੇਸ-ਮੇਕਰ

ਰਾਜਧਾਨੀ ਦਿੱਲੀ ਵਿੱਚ ਸਾਢੇ 7 ਸਾਲ ਦੀ ਸਪੈਨਿਅਲ ਨਸਲ ਦੀ ਕੁੱਤੀ ਦੇ ਦਿਲ ਪੇਸ ਮੇਕਰ ਲਗਾਇਆ ਗਿਆ ਹੈ। ਪਸ਼ੂ ਰੋਗਾਂ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਦੇਸ਼ ਵਿਚ ਕਿਸੇ ਜਾਨਵਰ ਦਾ ਇਹ ਪਹਿਲਾ ਅਜਿਹਾ ਆਪਰੇਸ਼ਨ ਹੈ।

 

ਦਿੱਲੀ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਬੱਚਿਆਂ ਨੂੰ ਫਿੱਟ ਕਰਨ ਵਾਲਾ ਪੇਸ ਮੇਕਰ ਖੁਸ਼ੀ ਨਾਮ ਦੀ ਇਕ ਕੁੱਤੀ ਦੇ ਦਿਲ ਫਿਟ ਕੀਤਾ ਗਿਆ ਹੈ। ਇਹ ਆਪਰੇਸ਼ਨ ਇਸ ਲਈ ਕੀਤਾ ਗਿਆ ਕਿਉਂਕਿ ਖੁਸ਼ੀ ਦੇ ਦਿਲ ਦੀ ਸਥਿਤੀ ਵਿਗੜ ਗਈ ਸੀ ਤੇ ਦਿਲ ਦੀ ਧੜਕਣ 20 ਮਿੰਟ ਪ੍ਰਤੀ ਮਿੰਟ 'ਤੇ ਗਈ ਸੀ, ਜਦੋਂ ਕਿ ਆਮ ਤੌਰ 'ਤੇ ਇਹ 60-120 ਹੋਣੀ ਚਾਹੀਦੀ ਹੈ

 

ਗ੍ਰੇਟਰ ਕੈਲਾਸ਼ ਦੇ ਇੱਕ ਨਿਜੀ ਹਸਪਤਾਲ ਦੇ ਡਾ. ਭਾਨੂ ਦੇਵ ਸ਼ਰਮਾ ਨੇ ਕਿਹਾ, "ਉਸਦਾ ਦਿਲ ਆਮ ਤੌਰ 'ਤੇ ਕੰਮ ਕਰਨ ਲਈ ਲੋੜੀਂਦੀ ਰਫਤਾਰ 'ਤੇ ਨਹੀਂ ਧੜਕ ਰਿਹਾ ਸੀ। ਦਿਲ ਚੋਂ ਖੂਨ ਨਿਕਲਣ ਦੀ ਮਾਤਰਾ ਵੀ ਕਾਫ਼ੀ ਕਮੀ ਆਈ ਸੀ ਤੇ ਖੁਸ਼ੀ ਵੀ ਕਈ ਵਾਰ ਬੇਹੋਸ਼ ਹੋ ਗਈ ਸੀ।

 

ਉਨ੍ਹਾਂ ਕਿਹਾ ਕਿ ਖੁਸ਼ੀ ਦੀ ਪਿਛਲੇ ਸਾਲ ਫਰਵਰੀ ਵਿਚ ਇਕ ਕੰਨ ਦੀ ਸਰਜਰੀ ਦੌਰਾਨ ਮੌਤ ਹੋ ਜਾਣੀ ਸੀ, ਪਰ ਡਾਕਟਰਾਂ ਦੁਆਰਾ ਉਸ ਨੂੰ ਬਚਾ ਲਿਆ। ਖੁਸ਼ੀ ਨੂੰ ਫਿਰ ਨਿਗਰਾਨੀ ਹੇਠ ਰੱਖਿਆ ਗਿਆ ਤੇ ਈਸੀਜੀ ਮਗਰੋਂ ਖੁਲਾਸਾ ਹੋਇਆ ਕਿ ਰੁਕਾਵਟ ਕਾਰਨ ਉਸਦਾ ਦਿਲ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਸੀ।

 

ਡਾ: ਭਾਨੂ ਅਤੇ ਡਾ. ਕੁਨਾਲ ਦੇਵ ਸ਼ਰਮਾ ਨੇ ਯੂਰਪੀਅਨ ਸਹਿਕਰਮੀਆਂ ਨਾਲ ਇਸ ਮਾਮਲੇ ਬਾਰੇ ਵਿਚਾਰ ਵਟਾਂਦਰੇ ਕੀਤੇ ਅਤੇ ਕੁੱਤੀ ਦੇ ਦਿਲ ਪੇਸ ਮੇਕਰ ਲਗਾਉਣ ਲਈ ਆਪ੍ਰੇਸ਼ਨ ਦੀ ਯੋਜਨਾ ਬਣਾਈ। ਭਾਰਤ ਵਿੱਚ ਪਹਿਲਾਂ ਕਦੇ ਵੀ ਇਸ ਤਰ੍ਹਾਂ ਦਾ ਆਪ੍ਰੇਸ਼ਨ ਨਹੀਂ ਹੋਇਆ ਸੀ। ਪਿਛਲੇ ਸਾਲ 15 ਦਸੰਬਰ ਨੂੰ ਉਸ ਦੇ ਦਿਲ ਇਕ ਪੇਸਮੇਕਰ ਲਗਾਇਆ ਗਿਆ ਸੀ ਤੇ ਇਸ ਕਾਰਵਾਈ ਵਿੱਚ ਡੇਢ ਘੰਟਾ ਲੱਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pace maker placed in Dog s heart to protect him from heart attack