ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਭੈਣਾਂ ਨੇ ਗੀਤ ਰਾਹੀਂ ਚਾਹੀ ਭਾਰਤ ਨਾਲ ਨੇੜਤਾ, ਗੀਤ ਵਾਇਰਲ

ਪਾਕਿ ਭੈਣਾਂ ਨੇ ਗੀਤ ਰਾਹੀਂ ਚਾਹੀ ਭਾਰਤ ਨਾਲ ਨੇੜਤਾ, ਗੀਤ ਵਾਇਰਲ

ਬੁਸ਼ਰਾ ਅੰਸਾਰੀ ਅਤੇ ਅਸਮਾ ਅੱਬਾਸ ਭੈਣਾਂ ਦੀ ਜੋੜੀ ਵੱਲੋਂ ਪਾਕਿਸਤਾਨ–ਭਾਰਤ ਵਿਚਕਾਰ ਸ਼ਾਂਤੀ ਦੇ ਵਿਸ਼ੇ ਨੂੰ ਲੈ ਕੇ ਗਾਇਆ ਗਿਆ ਗੀਤ ਅੱਜ ਕੱਲ੍ਹ ਦੋਵੇਂ ਦੇਸ਼ਾਂ ਵਿਚ ਲੋਕਾਂ ਦੇ ਦਿਲਾਂ ਨੂੰ ਛੂੰ ਰਿਹਾ ਹੈ।

 

ਅੰਸਾਰੀ ਅਤੇ ਅੱਬਾਸ ਦੀ ਵੱਡੀ ਭੈਣ ਅਤੇ ਕਵਿਤਰੀ ਨੀਲਮ ਅਹਿਮਦ ਬਸ਼ੀਰ ਵੱਲੋਂ ਲਿਖਿਆ ਗਿਆ ਹੈ। ਇਸ ਗੀਤ ਹਮਸਾਏ ਮਾਂ ਜਾਈਏ ਗੀਤ ਵਿਚ ਅੰਸਾਰੀ ਅਤੇ ਅੱਬਾਸ ਵੱਲੋਂ ਪੇਸ਼ਕਾਰੀ ਕੀਤੀ ਗਈ।

 

ਇਸ ਗੀਤ ਦੀ ਵੀਡੀਓ ਵਿਚ ਅੱਬਾਸ ਪਾਕਿਸਤਾਨੀ ਔਰਤ ਅਤੇ ਅੰਸਾਰੀ ਇਕ ਭਾਰਤੀ ਔਰਤ ਹਨ। ਦੋਵੇਂ ਜਣੀਆਂ ਆਪਣੀ ਆਪਣੀ ਰਸੋਈ ਦੇ ਕੰਮਾਂ ਵਿਚ ਰੁਝੀਆਂ ਹੋਈਆਂ ਹਨ ਅਤੇ ਕੰਧ ਉਪਰ ਆਪਸ ਵਿਚ ਗੱਲਬਾਤ ਕਰ ਰਹੀਆਂ ਹਨ।

 

ਸੋਸ਼ਲ ਮੀਡੀਆਂ ਉਤੇ ਚੱਲ ਰਿਹਾ ਇਹ ਗੀਤ ਲੋਕਾਂ ਦੀ ਦਿਲਾਂ ਦੀਆਂ ਗਹਿਰਾਈਆਂ ਵਿਚ ਉਤਰ ਰਿਹਾ ਹੈ।  ਸਰਹੱਦਾਂ ਉਤੇ ਭਾਵੇਂ ਖਿੱਚੋਤਾਣ ਹੈ, ਪ੍ਰੰਤੂ ਜਿਸ ਤਰ੍ਹਾਂ ਔਰਤਾਂ ਗੁਆਂਢਣੇ ਕਹਿ ਇਕ ਦੂਜੇ ਦੇ ਨੇੜੇ ਹਨ, ਉਨ੍ਹਾਂ ਤੋਂ ਲੜਾਈਆਂ ਦਾ ਡਰ ਅਜੇ ਦੂਰ ਹੈ।

 

ਇਸ ਗੀਤ ਰਾਹੀਂ ਦੋਵੇਂ ਦੇਸ਼ਾਂ ਦੇ ਸਮਾਜਿਕ, ਆਰਥਿਕ ਅਤੇ ਸਿਆਸੀ ਮਸਲਿਆਂ ਦਾ ਜ਼ਿਕਰ ਕੀਤਾ ਹੈ, ਨਾਲ ਹੀ ਦੋਵੇਂ ਦੇਸ਼ਾਂ ਦੇ ਪ੍ਰਮਾਣੂ ਹਥਿਆਰਾਂ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ ਹੈ।  ਜਿਸ ਦੀ ਵਰਤੋਂ ਨਾਲ ਦੋਵੇਂ ਪਾਸੇ ਹੀ ਮਨੁੱਖਤਾ ਨੂੰ ਨੁਕਸਾਨ ਪਹੁੰਚ ਸਕਦਾ ਹੈ।

 

ਦੋਵੇਂ ਦੇਸ਼ਾਂ ਵਿਚ ਆਵਾਜਾਈ ਨੂੰ ਲੈ ਕੇ ਲੱਗੀਆਂ ਰੋਕਾਂ ਅਤੇ ਆਉਣ ਜਾਣ ਲਈ ਲੱਗਦੇ ਵੀਜੇ ਨੂੰ ਪੰਛੀਆਂ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਪੰਛੀ ਕਿਹੜਾ ਕਿਸੇ ਦਫ਼ਤਰ ਤੋਂ ਵੀਜਾ ਲੈ ਕੇ ਆਉਦੇ ਹਨ, ਇਸ ਤਰ੍ਹਾਂ ਪੰਛੀ ਬਣਕੇ ਅਸੀਂ ਵੀ ਇਕ ਦੂਜੇ ਪਾਸੇ ਆਈਏ–ਜਾਈਏ।

 

ਪੰਜਾਬ ਵਿਚ ਚੁੰਨੀ ਜਾਂ ਪੱਗ ਬਟਾਕੇ ਬਣੇ ਰਿਸ਼ਤੇ ਨੂੰ ਪਵਿੱਤਰ ਰਿਸ਼ਤੇ ਵਜੋਂ ਦੇਖਿਆ ਜਾਂਦਾ ਹੈ, ਇਸ ਤਰ੍ਹਾਂ ਹੀ ਦੋਵੇਂ ਪਾਕਿ ਤੇ ਭਾਰਤ ਦੀਆਂ ਆਪਸੀ ਗੁਆਂਢਣਾ ਚੁੰਨੀ ਵਟਾਕੇ ਇਕ ਦਿਲਾਂ ਦੀ ਨੇੜਤਾਂ ਨੂੰ ਦ੍ਰਿੜਤਾ ਨਾਲ ਦਿਖਾਉਂਦੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani sisters seek peace with India with a song that gone viral