ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਮੂਲ ਦੇ ਵਿਗਿਆਨੀ ਨੇ ਲੱਭਿਆ ਧਰਤੀ ਤੋਂ ਵੱਖਰੀ ਦੁਨੀਆ ਦਾ ਸੁਰਾਗ!

1 / 5ਭਾਰਤੀ ਮੂਲ ਦੇ ਵਿਗਿਆਨੀ ਨੇ ਲੱਭਿਆ ਧਰਤੀ ਤੋਂ ਵੱਖਰੀ ਦੁਨੀਆ ਦਾ ਸੁਰਾਗ!

2 / 5ਧਰਤੀ ਤੋਂ ਵੱਖਰੀ ਦੁਨੀਆ ’ਚ ਵੀ ਰਹਿ ਰਹੇ ਨੇ ਲੋਕ, ਵਿਗਿਆਨੀਆਂ ਨੂੰ ਮਿਲਿਆ ਵੱਡਾ ਸੁਰਾਗ!

3 / 5ਧਰਤੀ ਤੋਂ ਵੱਖਰੀ ਦੁਨੀਆ ’ਚ ਵੀ ਰਹਿ ਰਹੇ ਨੇ ਲੋਕ, ਵਿਗਿਆਨੀਆਂ ਨੂੰ ਮਿਲਿਆ ਵੱਡਾ ਸੁਰਾਗ!

4 / 5ਧਰਤੀ ਤੋਂ ਵੱਖਰੀ ਦੁਨੀਆ ’ਚ ਵੀ ਰਹਿ ਰਹੇ ਨੇ ਲੋਕ, ਵਿਗਿਆਨੀਆਂ ਨੂੰ ਮਿਲਿਆ ਵੱਡਾ ਸੁਰਾਗ!

5 / 5ਭਾਰਤੀ ਮੂਲ ਦੇ ਵਿਗਿਆਨੀ ਨੇ ਲੱਭਿਆ ਧਰਤੀ ਤੋਂ ਵੱਖਰੀ ਦੁਨੀਆ ਦਾ ਸੁਰਾਗ!

PreviousNext

‘ਬ੍ਰੇਕਥਰੂ ਲਿਸਨ’ ਮਿਸ਼ਨ ਦੇ ਵਿਗਿਆਨੀਆਂ ਨੇ ਆਰਟੀਫਿਸ਼ਲ ਇੰਟੈਲੀਜੈਂਸ ਦੁਆਰਾ ਦੂਜੀ ਦੁਨੀਆ ਤੋਂ ਕੁੱਠ ਤਰੰਗਾਂ ਨੂੰ ਪ੍ਰਾਪਤ ਕੀਤਾ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ ਇਹ ਤਰੰਗਾਂ ਜਿਸ ਵੀ ਸਥਾਨ ਤੋਂ ਆ ਰਹੀਆਂ ਹਨ ਉੱਥੇ ਜੀਵਨ ਮੌਜੂਦ ਹੋ ਸਕਦਾ ਹੈ।

 

‘ਬ੍ਰੇਕਥਰੂ ਲਿਸਨ’ ਮਿਸ਼ਨ ਦੇ ਵਿਗਿਆਨੀਆਂ ਮੁਤਾਬਕ ਸੋਮਵਾਰ ਦੀ ਸ਼ਾਮ ਨੂੰ ਵਿਗਿਆਨੀਆਂ ਨੇ 72 ਨਵੇਂ ਤੇਜ਼ ਰੇਡੀਓ ਧਮਾਕੇ (ਐਫਆਰਬੀ) ਦਾ ਪਤਾ ਲਗਾਇਆ। ਵਿਗਿਆਨੀਆਂ ਨੇ ਦੱਸਿਆ ਕਿ ਇਹ ਤਰੰਗਾਂ ਸਾਡੀ ਅਕਾਸ਼ਗੰਗਾ ਮਿਲਕੀ ਵੇ ਤੋਂ ਲਗਭਗ 3 ਅਰਬ ਪ੍ਰਕਾਸ਼ ਸਾਲ ਦੂਰ ਸਥਿਤ ਐਫਆਰਬੀ 121102 ਅਕਾਸ਼ਗੰਗਾ ਤੋਂ ਪ੍ਰਾਪਤ ਹੋਈਆਂ ਹਨ। ਇਸ ਅਕਾਸ਼ਗੰਗਾ ਦੀ ਪਛਾਣ ਪਿਛਲੇ ਸਾਲ ਭਾਰਤੀ ਮੂਲ ਦੇ ਡਾ.ਵਿਸ਼ਾਲ ਗੱਜਰ ਨੇ ਕੀਤੀ ਸੀ। ਡਾਕਟਰ ਵਿਸ਼ਾਲ ਯੂਨੀਵਰਸਿਟੀ ਆਫ ਕੈਲੀਫੋਰਨੀਆ, ਬਰਕਲੇ ਚ ਪ੍ਰੀਖਣ ਕਰ ਰਹੇ ਹਨ।

 

‘ਬ੍ਰੇਕਥਰੂ ਲਿਸਨ’ ਮਿਸ਼ਨ ਵੱਲੋਂ ਦੱਸਿਆ ਗਿਆ ਕਿ ਇੱਕ ਵਿਸਫੋਟ (ਤਰੰਗਾਂ ਦੇ ਰਿਲੀਜ਼) ਦੌਰਾਨ ਜਿ਼ਆਦਾਤਰ ਐਫਆਰਬੀ ਦੀ ਪਛਾਣ ਕੀਤੀ ਗਈ। ਇਸਦੇ ਉਲਟ ਐਫਆਰਬੀ 121102 ਹੀ ਇਕੱਲਿਆਂ ਅਜਿਹੀ ਅਕਾਸ਼ਗੰਗਾ ਹੈ ਜਿੱਥੋਂ ਲਗਾਤਾਰ ਤਰੰਗਾਂ ਨਿਕਲ ਰਹੀਆਂ ਹਨ।

 

2017 ਚ ਬ੍ਰੇਕਥਰੂ ਲਿਸਨ ਦੀ ਨਿਗਰਾਨੀ ਦੌਰਾਨ ਵੈਸਟ ਵਰਜੀਨੀਆ ਚ ਗ੍ਰੀਨ ਬੈਂਕ ਟੈਲੀਸਕੋਪ ਦੀ ਮਦਦ ਨਾਲ ਕੁੱਨ 21 ਬਸੱਰਟ ਦੀ ਪਛਾਣ ਹੋਈ ਸੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਨਵੇਂ ਐਫ਼ਆਰਬੀ ਦਾ ਪਤਾ ਚੱਲਣ ਨਾਲ ਇਹ ਸਮਝਣ ਚ ਮਦਦ ਮਿਲੇਗੀ ਕਿ ਇਹ ਲੁਕਿਆ ਹੋਇਆ ਸ੍ਰੋਤ ਕਿੰਨਾ ਤਾਕਤਵਰ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian-origin researcher finds clues from different worlds