ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੋਸਤ ਨੂੰ ਵੱਢ ਕੇ ਉਸਦਾ ਖ਼ੂਨ ਪੀਣ ਵਾਲਾ ਡਾ. ਦੀ ਦਿੱਖ ’ਚ ਗ੍ਰਿਫ਼ਤਾਰ

ਦੋਸਤ ਵਲੋਂ ਇੱਕ ਦੋਸਤ ਨੂੰ ਵੱਢ ਕੇ ਉਸਦਾ ਖ਼ੂਨ ਪੀਣ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਘਟਨਾ ਰੂਸ ਦੇ ਚੈਲਯਾਬਿੰਸਕ ਦੇ ਸ਼ਹਿਰ ਯੂਰਲਸ ਦੀ ਹੈ। ਜਿੱਥੇ ਮੁਲਜ਼ਮ ਨੂੰ ਫ਼ਰਜ਼ੀ ਦਸਤਾਵੇਜ਼ਾਂ ਦੇ ਨਾਲ 10 ਸਾਲਾਂ ਤੋਂ ਇੱਕ ਹਸਪਤਾਲ ਚ ਡਾਕਟਰ ਵਜੋਂ ਕੰਮ ਕਰਨ ਦੇ ਦੋਸ਼ ਚ ਗ੍ਰਿਫ਼ਤਾਰ ਕੀਤਾ ਗਿਆ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਜਾਣਕਾਰੀ ਮੁਤਾਬਕ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲਗਿਆ ਕਿ ਬੋਰਿਸ ਕੋਂਡ੍ਰਾਸ਼ਿਨ ਨਾਂ ਦਾ ਇਹ ਮੁਲਜ਼ਮ ਜਦੋਂ 16 ਸਾਲ ਦਾ ਸੀ ਤਾਂ ਇਸਨੇ ਹਾਈ ਸਕੂਲ ਦੇ ਆਪਣੇ ਜਮਾਤੀ ਕੋਈ ਨਸ਼ੀਲੀ ਚੀਜ਼ ਖੁਆ ਕੇ ਉਸਨੂੰ ਮਾਰ ਦਿੱਤਾ ਤੇ ਉਸਦਾ ਸਰੀਰ ਵੱਢ ਕੇ ਉਸਦਾ ਖ਼ੂਨ ਪੀਤਾ ਸੀ। ਹੁਣ ਉਹ ਪਿਛਲੇ 10 ਸਾਲ ਤੋਂ ਫ਼ਰਜ਼ੀ ਡਾਕਟਰ ਬਣ ਕੇ ਇੱਕ ਹਸਪਤਾਲ ਚ ਸਾਈਕਿਯਾਟ੍ਰਿਕ (ਮਨੋਰੋਗੀ ਸਲਾਹਕਾਰ) ਵਜੋਂ ਕੰਮ ਕਰ ਰਿਹਾ ਸੀ।

 

ਪੜਚੋਲੀਆਂ ਨੇ ਦੱਸਿਆ ਕਿ ਮੁਲਜ਼ਮ ਹੁਣ 36 ਸਾਲ ਦਾ ਹੈ ਤੇ ਉਹ ਬਤੌਰ ਡਾਕਟਰ ਵਜੋਂ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਿਹਾ ਸੀ। ਪਿਛਲੇ ਸਾਲ ਨਵੰਬਰ ਚ ਉਸਦੇ ਖਿਲਾਫ਼ ਜਾਅਲੀ ਡਿਗਰੀ ਦੁਆਰਾ ਨੌਕਰੀ ਹਾਸਲ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ।

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

 

ਸਥਾਨਕ ਸਮਾਚਾਰ ਵੈਬਸਾਈਟ Znak.com  ਮੁਤਾਬਕ ਮੁਲਜ਼ਮ ਬੋਰਿਸ ਕੋਂਡ੍ਰਾਸ਼ਿਨ ਖੁੱਦ ਨੂੰ ਇੱਕ ਖ਼ੂਨ ਪੀਣ ਵਾਲਾ ਆਦਮਖੋਰ ਮਨੁੱਖ ਮੰਨਦਾ ਹੈ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:person who drank his friend blood arrested in the face of Dr