ਫੇਸਬੁੱਕ 'ਤੇ ਸੈਂਕੜੇ ਸੂਈਆਂ ਨਾਲ ਘਿਰੇ ਇਕ ਨਵਜੰਮੇ ਬੱਚੇ ਦੀ ਫੋਟੋ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਲੋਕਾਂ ਦੇ ਦਿਲਾਂ ਨੂੰ ਛੋਹਣ ਵਾਲੀ ਇਹ ਤਸਵੀਰ ਬਹੁਤ ਦਿਲਚਸਪ ਹੈ। ਇਹ ਤਸਵੀਰਾਂ IVF (In Vitro Fertilization) ਦੀਆਂ ਚੁਣੌਤੀਆਂ ਨੂੰ ਦਿਖਾਉਂਦੀ ਹੈ। 11 ਅਗਸਤ ਨੂੰ ਫੇਸਬੁਕ 'ਤੇ ਇਸ ਫ਼ੋਟੋ ਦੇ ਪੋਸਟ ਹੋਣ ਤੋਂ ਲੈ ਕੇ ਹੁਣ ਤੱਕ 70 ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਫੋਟੋ 'ਤੇ ਪ੍ਰਤੀਕੀਰੀਆ ਦਿੱਤੀ ਹੈ। ਇਸ ਨੂੰ 56000 ਤੋਂ ਵੱਧ ਵਾਰ ਸਾਂਝਾ ਕੀਤਾ ਗਿਆ ਹੈ।
ਇਹ ਫੋਟੋ ਪੈਕਰ ਫੈਮਿਲੀ ਫੋਟੋਗ੍ਰਾਫੀ ਦੁਆਰਾ ਫੇਸਬੁੱਕ 'ਤੇ ਪੋਸਟ ਕੀਤੀ ਗਈ। ਫੋਟੋ ਦਾ ਸਿਰਲੇਖ ਕਹਿੰਦਾ ਹੈ - 'ਮਾਂ ਨੇ ਕਿਹਾ- ਚਾਰ ਸਾਲ, ਸੱਤ ਕੋਸ਼ਿਸ਼ਾਂ, ਤਿੰਨ ਗਰਭਪਾਤ ਅਤੇ 1,616 ਸ਼ਾਟ। ' ਇਹ ਉਹ ਦਰਦ ਸੀ ਜੋ ਇੱਕ ਮਾਂ ਨੂੰ ਆਪਣੇ ਬੱਚੇ ਨੂੰ ਪਾਉਣ ਲਈ ਸਹਿਣਾ ਪਿਆ ਸੀ। ਇਹ ਤਸਵੀਰ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਬੱਚਾ ਰੰਗੀਨ ਕੱਪੜੇ ਵਿਚ ਲਪੇਟਿਆ ਹੋਇਆ ਹੈ ਅਤੇ ਸੂਈਆਂ (ਸਰਿੰਜਾਂ) ਨਾਲ ਘਿਰਿਆ ਹੋਇਆ ਹੈ। ਇਹ ਉਹੀ ਸੂਈਆਂ ਹਨ ਜੋ ਉਸਦੀ ਮਾਂ ਨੇ ਕਈ ਸਾਲਾਂ ਤੱਕ ਇੱਕ-ਇੱਕ ਕਰਕੇ ਸੰਭਾਲ ਕੇ ਰੱਖਿਆ ਸਨ।
ਬਹੁਤ ਸਾਰੀਆਂ ਔਰਤਾਂ ਕੁਦਰਤੀ ਤੌਰ ਤੇ ਗਰਭਵਤੀ ਨਹੀਂ ਹੋ ਸਕਦੀਆਂ ਇਹ ਤਸਵੀਰ ਅਜਿਹੇ ਔਰਤ ਦੀ ਪੀੜ ਬਾਰੇ ਦੱਸਦੀ ਹੈ। ਇਸ ਔਰਤ ਨੇ ਗਰਭਵਤੀ ਹੋਣ ਅਤੇ ਉਸ ਦੇ ਬੱਚੇ ਨੂੰ ਪ੍ਰਾਪਤ ਕਰਨ ਲਈ ਬਹੁਤ ਮਿਹਨਤ ਕੀਤੀ।