ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਕੂਲ 'ਚ ਕੁੜੀ-ਮੁੰਡੇ ਨੇ ਕੀਤਾ ਕਿਸ, ਸਿੱਧਾ ਥਾਣੇ ਪਹੁੰਚਿਆ ਮਾਮਲਾ

ਸਕੂਲ 'ਚ ਕੁੜੀ-ਮੁੰਡੇ ਨੇ ਕੀਤਾ ਕਿਸ, ਸਿੱਧਾ ਥਾਣੇ ਪਹੁੰਚਿਆ ਮਾਮਲਾ

ਤੁਰਕੀ ਵਿੱਚ ਇੱਕ 15 ਸਾਲ ਦੇ ਲੜਕੇ ਨੂੰ ਆਪਣੀ 13 ਸਾਲ ਦੀ ਗ੍ਰਲਫ੍ਰੈਂਡ ਨਾਲ ਪਿਆਰ ਕਰਨ ਦੀ ਕੀਮਤ ਜੇਲ੍ਹ 'ਚ ਜਾ ਕੇ ਚੁਕਾਉਣੀ ਪਈ। ਹੈਰਾਨੀ ਦੀ ਗੱਲ ਹੈ ਕਿ ਨਾ ਸਿਰਫ ਉਹ ਨਾਬਾਲਗ ਲੜਕਾ , ਸਗੋਂ ਉਸ ਦੇ ਪੰਜ ਮਿੱਤਰ ਵੀ ਪੁਲੀਸ ਕਾਰਵਾਈਆਂ ਦਾ ਸਾਹਮਣਾ ਕਰ ਰਹੇ ਹਨ।

 

 ਇਹ ਮਾਮਲਾ ਤੁਰਕੀ ਦੇ ਅੰਤਲਯਾ ਰਾਜ ਨਾਲ ਸਬੰਧਿਤ ਹੈ। ਕਿਸ਼ੋਰ, ਉਸ ਦੇ ਦੋਸਤ ਸਾਰੇ ਇੱਕੋ ਸਕੂਲ ਦੇ ਬੱਚੇ ਹਨ. ਇਕ ਦਿਨ ਸਕੂਲ ਸਮੇਂ ਕਿਸ਼ੋਰ ਨੇ ਲੜਕੀ ਨੂੰ ਕਿਸ ਕੀਤਾ। ਜਿਸਦੀ ਵੀਡੀਓ ਉਸਦੇ ਦੋਸਤਾਂ ਨੇ ਮੋਬਾਈਲ ਵਿੱਚ  ਬਣਾ ਲਈ ਤੇ ਕਲਾਸ ਦੇ ਦੂਜੇੇ ਵਿਦਿਆਰਥੀਆਂ ਨਾਲ ਸਾਂਝੀ ਕਰ ਦਿੱਤੀ।

 

ਇਹ ਵੀਡੀਓ, ਇੱਕ ਤੋਂ ਦੂਜੇ ਤੱਕ ਅਤੇ ਤੀਜੇ ਤੋਂ ਚੌਥੇ ਤੱਕ ਤੇ ਫਿਰ ਸਕੂਲ ਦੇ ਅਧਿਆਪਕ ਤੱਕ ਪਹੁੰਚਿਆ।ਅਧਿਆਪਕ ਨੇ ਇਸ ਵੀਡੀਓ ਦੇ ਆਧਾਰ 'ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਵਿਦਿਆਰਥੀ ਨੂੰ ਪੁਲਿਸ ਨੇ ਫੜਿਆ। ਅਸਲ ਵਿੱਚ ਤੁਰਕੀ ਵਿੱਚ 15 ਸਾਲ ਤੋਂ ਘੱਟ ਉਮਰ ਵਿੱਚ ਸੈਕਸ ਕਰਨ 'ਤੇ ਪਾਬੰਦੀ ਹੈ। ਇਹ ਅਪਰਾਧ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਇਸ ਕਰਕੇ ਲੜਕਿਆਂ ਤੇ ਵੀਡੀਓ ਬਣਾਉਣ ਵਾਲਿਆਂ ਨੂੰ ਵੀ ਸਜ਼ਾ ਦਿੱਤੀ ਗਈ।

 

2016 ਵਿੱਚ ਤੁਰਕੀ ਸਰਕਾਰ ਨੇ 18 ਸਾਲ ਤੋਂ ਘੱਟ ਉਮਰ ਦੇ ਵਿਆਹ 'ਤੇ ਪਾਬੰਦੀ ਲਗਾ ਦਿੱਤੀ ਸੀ। ਤੁਰਕੀ ਦੇ ਪਰੰਪਰਾਗਤ ਸਮਾਜ ਵਿੱਚ ਦਿਹਾਤੀ ਖੇਤਰਾਂ ਵਿੱਚ15 ਸਾਲਾਂ ਤੋਂ ਪਹਿਲਾਂ, ਮੁੰਡਿਆਂ ਅਤੇ ਲੜਕੀਆਂ ਵਿੱਚ ਕਿਸੇ ਕਿਸਮ ਦੇ ਜਿਨਸੀ ਸੰਬੰਧਾਂ ਤੇ ਪੂਰੀ ਤਰ੍ਹਾਂ ਪਾਬੰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:police arrested a boy boy for kissingh his girlfriend