ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਵਾਹਨ ਚੈਕਿੰਗ ਦੌਰਾਨ ਪੁਲਿਸ ਨੇ ਚਾਲਕਾਂ ਨੂੰ ਲਿਆ ਨਿਸ਼ਾਨੇ ’ਤੇ

ਉਤਰ ਪ੍ਰਦੇਸ਼ ਦੇ ਬਦਾਯੂ ਚ ਵਾਹਨ ਚੈਕਿੰਗ ਦਾ ਇਕ ਵੀਡੀਓ ਵਾਇਰਲ ਹੋ ਰਿਹ ਹੈ ਜਿਸ ਚ ਪੁਲਿਸ ਬੰਦੂਕ ਦੀ ਨੋਕ ਤੇ ਗੱਡੀਆਂ ਦੀ ਜਾਂਚ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਚ ਕੁਝ ਪੁਲਿਸ ਵਾਲੇ ਰੋਜ਼ਾਨਾ ਦੀ ਵਾਹਨ ਚੈਕਿੰਗ ਦੌਰਾਨ ਲੋਕਾਂ ’ਤੇ ਬੰਦੂਕ ਤਾਨਦੇ ਹੋਏ ਦਿੱਖ ਰਹੀ ਹੈ।

 

ਦਸਿਆ ਜਾ ਰਿਹਾ ਹੈ ਕਿ ਮਾਮਲਾ ਵਜੀਰਗੰਜ ਦਾ ਹੈ। ਵੀਡੀਓ ਵਾਇਰਲ ਹੋਣ ਮਗਰੋਂ ਸੋਸ਼ਲ ਮੀਡੀਆ ਚ ਇਹ ਸਵਾਲ ਉਠ ਰਹੇ ਹਨ ਕਿ ਪੁਲਿਸ ਆਖਿਰ ਰੋਜ਼ਾਨਾ ਦੀ ਵਾਹਨ ਚੈਕਿੰਗ ਦੌਰਾਨ ਲੋਕਾਂ ਨੂੰ ਬੰਦੂਕ ਦੀ ਨੋਕ ਤੇ ਕਿਵੇਂ ਲੈ ਸਕਦੀ ਹੈ ਜਦਕਿ ਇਸ ਵੀਡੀਓ ਚ ਪੁਲਿਸ ਚਾਲਕਾਂ ਨੂੰ ਸਾਫ ਕਹਿ ਰਹੀ ਹੈ ਕਿ ਹੱਥ ਉੱਤੇ ਕਰੋ ਨਹੀਂ ਤਾਂ ਗੋਲੀ ਚੱਲ ਜਾਵੇਗੀ।

 

ਇਸ ਵੀਡੀਓ ਦੇ ਸਾਹਮਣੇ ਆਉਣ ਮਗਰੋਂ ਬਦਾਯੂ ਦੇ ਐਸਐਸਪੀ ਨੇ ਪੁਲਿਸ ਦੇ ਇਸ ਢੰਗ ਨੂੰ ਚਲਾਕੀ ਭਰਿਆ ਕਾਰਨਾਮਾ ਕਰਾਰ ਦਿੰਦਿਆਂ ਸਫਾਈ ਦਿੱਤੀ ਕਿ ਅਜਿਹੀਆਂ ਪਹਿਲਾਂ ਵੀ ਕਾਫੀ ਘਟਨਾਵਾਂ ਵਾਪਰ ਚੁੱਕੀਆਂ ਹਨ ਜਿਸ ਚ ਚੈਕਿੰਗ ਦੌਰਾਨ ਪੁਲਿਸ ਦੀ ਟੀਮ ’ਤੇ ਕਈ ਵਾਰ ਗੋਲਾਬਾਰੀ ਹੋਈ ਹੈ। ਜਿਸ ਕਾਰਨ ਪੁਲਿਸ ਨੂੰ ਕਾਫੀ ਨੁਕਸਾਨ ਚੁੱਕਣਾ ਪਿਆ ਹੈ। ਇਹੀ ਕਾਰਨ ਹੈ ਕਿ ਪੁਲਿਸ ਪਹਿਲਾਂ ਹੀ ਚਾਲਕਾਂ ਦੇ ਹੱਥ ਉੱਤੇ ਕਰਵਾ ਕੇ ਜਾਂਚ ਕਰ ਲੈਂਦੀ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Police point gun at people during regular vehicle checking in Wazirganj Badaun