ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਿਸ ਅਫਸਰਾਂ ਨੇ ਬਚਾਈ 21 ਦਿਨ ਦੇ ਬੱਚੇ ਦੀ ਜਾਨ, ਵੀਡੀਓ ਵਾਇਰਲ

ਪੁਲਿਸ ਅਫਸਰਾਂ ਨੇ ਬਚਾਈ 21 ਦਿਨ ਦੇ ਬੱਚੇ ਦੀ ਜਾਨ, ਵੀਡੀਓ ਵਾਇਰਲ

ਬ੍ਰਾਜੀਲ ਦੇ ਦੋ ਪੁਲਿਸ ਅਫ਼ਸਰਾਂ ਨੇ ਇਕ 21 ਦਿਨ ਦੇ ਬੱਚੇ ਨੂੰ ਦਮ ਘੁੰਟਣ ਤੋਂ ਬਚਾਇਆ। ਹੁਣ ਦੋਵੇਂ ਪੁਲਿਸ ਵਾਲਿਆਂ ਦੀ ਸੋਸ਼ਲ ਮੀਡੀਆ ਉਤੇ ਤਾਰੀਫ ਹੋ ਰਹੀ ਹੈ। ਲੋਕ ਦੋਵਾਂ ਪੁਲਿਸ ਅਫਸਰਾਂ ਨੂੰ ‘ਹੀਰੋ’ ਬੁਲਾ ਰਹੇ ਹਨ। ਇਸ ਪੂਰੀ ਘਟਨਾ ਦਾ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਈਰਲ ਹੋ ਗਿਆ ਹੈ।

 

ਦਰਅਸਲ ਹੋਇਆ ਇਸ ਤਰ੍ਹਾਂ ਕਿ 21 ਦਿਨ ਦੇ ਬੱਚੇ ਦੇ ਮਾਪੇ ਇਸ ਸਥਿਤੀ ਵਿਚ ਆਪਣੇ ਬੱਚੇ ਨੂੰ ਸਾਫ ਪਾਊਲੋ ਦੇ ਮਾਰੀਲੀਆ ਖੇਤਰ ਦੇ ਪੁਲਿਸ ਸਟੇਸ਼ਨ ਲੈ ਕੇ ਪਹੁੰਚੇ। ਬੱਚਾ ਪੂਰੀ ਤਰ੍ਹਾਂ ਨਾਲ ਬੇਹੋਸ਼ ਸੀ ਅਤੇ ਉਨ੍ਹਾਂ ਦੱਸਿਆ ਕਿ ਦੁੱਧ ਪੀਣ ਦੇ ਬਾਅਦ ਉਸ ਨੂੰ ਸਾਹ ਨਹੀਂ ਆ ਰਹੀ ਸੀ। ਬੱਚੇ ਨੂੰ ਦੇਖਕੇ 9ਵੀਂ ਮਿਲਟਰੀ ਪੁਲਿਸ ਬਟਾਲੀਅਨ ਦੇ ਹੈਡਕੁਆਟਰ ਵਿਚ ਮੌਜੂਦ ਦੋ ਅਫਸਰ ਬੱਚੇ ਨੂੰ ਬਚਾਉਣ ਪਹੁੰਚੇ। ਬੱਚੇ ਨੂੰ ਨੀਲਾ ਪਿਆ ਦੇਖਕੇ ਮਾਂ ਵੀ ਹੈਰਾਨ–ਪ੍ਰੇਸ਼ਾਨ ਸੀ।

 

ਦੋਵਾਂ ਪੁਲਿਸ ਅਫਸਰਾਂ ਨੇ ਬੱਚੇ ਨੂੰ ਸੀਪੀਆਰ ਅਤੇ ਮੂੰਹ ਨਾਲ ਸਾਹ ਦੇ ਕੇ ਬਚਾਇਆ। ਬੱਚੇ ਦੀ ਸਾਹ ਦੀ ਨਲੀ ਵਿਚ ਜੰਮਿਆ ਦੁੱਧ ਬਾਹਰ ਆ ਗਿਆ ਅਤੇ ਬੱਚੇ ਦਾ ਰੰਗ ਨੀਲੇ ਤੋਂ ਆਮ ਹੋ ਗਿਆ।  ਇਸ ਪੂਰੀ ਘਟਨਾ ਦਾ ਵੀਡੀਓ ਪੁਲਿਸ ਸਟੇਸ਼ਨ ਦੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਿਆ ਅਤੇ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ। ਫੇਸਬੁੱਕ ਉਤੇ ਇਸ ਨੂੰ 3 ਮਿਲੀਅਨ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ।

 

ਪੁਲਿਸ ਮੁਤਾਬਕ ਇਨ੍ਹਾਂ ਪੁਲਿਸ ਵਾਲਿਆਂ ਦੇ ਨਾਮ ਰੇਨਾਟੋ ਅਤੇ ਰੌਬਸਨ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Police rescued such a surviving 21 day child life video being VIRAL