ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਪੈਰ ਮੁੜਣ ਕਾਰਨ ਡਿੱਗੀ ਪੁਲਿਸ ਮੁਲਾਜ਼ਮ ਨੂੰ ਮਿਲਣ ਪੁੱਜੇ ਰਾਸ਼ਟਰਪਤੀ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮੰਗਲਵਾਰ ਦੇ ਇਕ ਪ੍ਰੋਗਰਾਮ ਦੇ ਦੌਰਾਨ ਮਨੁੱਖਤਾ ਨਾਲ ਜਾਣ-ਪਛਾਣ ਦਾ ਪ੍ਰੋਗਰਾਮ ਉਲੀਕਿਆ ਜਿਸ ਦੌਰਾਨ ਉਨ੍ਹਾਂ ਨੇ ਇਕ ਮਹਿਲਾ ਪੁਲਿਸ ਮੁਲਾਜ਼ਮ ਨਾਲ ਮੁਲਾਕਾਤ ਕੀਤੀ ਜਿਸ ਦਾ ਪੈਰ ਮੁੜ ਜਾਣ ਕਾਰਨ ਉਹ ਤਿਲਕ ਗਈ ਸੀ।

 

ਮਹਿਲਾ ਪੁਲਿਸ ਮੁਲਾਜ਼ਮ ਵਿਗਿਆਨ ਭਵਨ ਚ ਰਾਸ਼ਟਰੀ ਸੀਐਸਆਰ ਪੁਰਸਕਾਰ ਸਮਾਰੋਹ ਦੌਰਾਨ ਸਟੇਜ਼ ਦੇ ਅੱਗੇ ਖੜੀ ਸੀ। ਖਬਰ ਏਜੰਸੀ 'ਭਾਸ਼ਾ' ਮੁਤਾਬਕ ਰਾਸ਼ਟਰ ਗੀਤ ਵਜਦਿਆਂ ਹੀ ਮਹਿਲਾ ਪੁਲਿਸ ਮੁਲਾਜ਼ਮ ਡਿੱਗ ਪਈ ਤੇ ਕਾਲੀਨ 'ਤੇ ਬਹਿ ਗਈ।

 

ਰਾਸ਼ਟਰੀ ਗੀਤ ਖਤਮ ਹੁੰਦਿਆਂ ਹੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨਾਲ ਕੁਝ ਗੱਲਾਂ ਕਰਦਿਆਂ ਨਜ਼ਰ ਆਏ ਤੇ ਫਿਰ ਸਟੇਜ ਤੋਂ ਹੇਠਾਂ ਆ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਪੀੜਤ ਮਹਿਲਾ ਪੁਲਿਸ ਮੁਲਾਜ਼ਮ ਨਾਲ ਮੁਲਾਕਾਤ ਕੀਤੀ ਤੇ ਠਾਕੁਰ ਨੇ ਉਕਤ ਮਹਿਲਾ ਨੂੰ ਪਾਣੀ ਦੀ ਬੋਤਲ ਦਿੱਤੀ।

 

ਆਮ ਤੌਰ 'ਤੇ ਕੌਮੀ ਗੀਤ ਮਗਰੋਂ ਰਾਸ਼ਟਰਪਤੀ ਸਮਾਗਮ ਚੋਂ ਤੁਰ ਜਾਂਦੇ ਹੁੰਦੇ ਹਨ ਪਰ ਕੋਵਿੰਦ ਦੇ ਜਾਣ ਸਮੇਂ ਲੋਕਾਂ ਨੇ ਜ਼ੋਰਦਾਰ ਤਾੜੀਆਂ ਨਾਲ ਉਨ੍ਹਾਂ ਦਾ ਸੁਆਗਤ ਕੀਤਾ। ਇਸ ਮੌਕੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੀ ਉਨ੍ਹਾਂ ਨਾਲ ਮੌਜੂਦ ਸਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:President came to meet female policeman who fell due to twisted legs