ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਯੰਕਾ ਚੋਪੜਾ ਦੀ ਮਾਂ ਤੇ ਜਠਾਣੀ ਨੇ ਕੀਤਾ ਡਾਂਸ, ਵੀਡੀਓ ਵਾਇਰਲ

ਪ੍ਰਿਯੰਕਾ ਚੋਪੜਾ ਅਤੇ ਉਨ੍ਹਾਂ ਦੀ ਜਠਾਣੀ ਸੋਫੀ ਟਰਨਰ ਵਿਚਾਲੇ ਬਹੁਤ ਵਧੀਆ ਰਿਸ਼ਤਾ ਹੈ। ਦੋਵੇਂ ਇਕੱਠੇ ਬਹੁਤ ਮਸਤੀ ਕਰਦੇ ਹਨ ਪਰ ਦੱਸ ਦੇਈਏ ਕਿ ਪ੍ਰਿਯੰਕਾ ਦੇ ਨਾਲ-ਨਾਲ ਉਨ੍ਹਾਂ ਦੀ ਮਾਂ ਮਧੂ ਚੋਪੜਾ ਦਾ ਵੀ ਪ੍ਰਿਅੰਕਾ ਦੇ ਸਹੁਰਿਆਂ ਨਾਲ ਚੰਗਾ ਰਿਸ਼ਤਾ ਹੈ ਜਿਸਦਾ ਸਬੂਤ ਹਾਲ ਹੀ ਵਿੱਚ ਸਾਹਮਣੇ ਆਈ ਵੀਡੀਓ ਰਾਹੀਂ ਮਿਲਿਆ ਹੈ।

 

ਦਰਅਸਲ, ਜੋਨਸ ਬ੍ਰਦਰਜ਼ ਦੇ ਸਮਾਰੋਹ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਮਧੂ ਚੋਪੜਾ ਪ੍ਰਿਯੰਕਾ ਦੀ ਜਠਾਣੀ ਸੋਫੀ ਟਰਨਰ ਨਾਲ ਡਾਂਸ ਕਰ ਰਹੀ ਹੈ। ਵੀਡੀਓ ਵਿਚ ਦੋਵੇਂ ਮਸਤ ਹੋ ਕੇ ਨੱਚ ਰਹੇ ਹਨ।

 

ਇਸ ਵੀਡੀਓ ਨੂੰ ਵੇਖ ਕੇ ਇਹ ਸਾਫ ਹੋ ਗਿਆ ਹੈ ਕਿ ਮਧੂ ਚੋਪੜਾ ਆਪਣੀ ਧੀ ਦੇ ਸਹੁਰਿਆਂ ਨਾਲ ਕਾਫੀ ਆਨੰਦ ਮਾਣਦੀ ਹਨ।

 

ਦੱਸ ਦੇਈਏ ਕਿ ਇੱਕ ਇੰਟਰਵਿਊ ਵਿੱਚ ਮਧੂ ਨੇ ਨਿਕ ਦੇ ਪਰਿਵਾਰ ਬਾਰੇ ਕਿਹਾ ਸੀ ਕਿ ਨਿਕ ਦੇ ਪਰਿਵਾਰਕ ਮੈਂਬਰ ਬਹੁਤ ਚੰਗੇ ਹਨ। ਨਿੱਕ ਬਹੁਤ ਆਦਰ ਅਤੇ ਚੰਗੇ ਢੰਗ ਗੱਲਬਾਤ ਕਰਦੇ ਹਨ। ਉਹ ਹਮੇਸ਼ਾ ਆਪਣੇ ਆਲੇ ਦੁਆਲੇ ਦੇ ਸਾਰੇ ਲੋਕਾਂ ਨੂੰ ਅਰਾਮ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਇਕ ਚੰਗੇ ਜਵਾਈ ਹਨ।

 

ਮਹੱਤਵਪੂਰਣ ਗੱਲ ਇਹ ਹੈ ਕਿ ਦਸੰਬਰ 2018 ਵਿੱਚ ਪ੍ਰਿਯੰਕਾ-ਨਿਕ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਦੋਵਾਂ ਦਾ ਵਿਆਹ ਜੋਧਪੁਰ ਦੇ ਉਮੈਦ ਭਵਨ ਵਿਖੇ ਹੋਇਆ ਸੀ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:priyanka chopra mother and her sister in law this video viral on social media