ਪ੍ਰਿਯੰਕਾ ਚੋਪੜਾ ਨੇ ਹਾਲ ਹੀ ਆਪਣੇ ਸਹੁਰੇ ਘਰ ਅਮਰੀਕਾ ਪਰਤੀ ਹਨ। ਅਮਰੀਕਾ ਵਾਪਸ ਜਾਂਦਿਆਂ ਹੀ ਪ੍ਰਿਯੰਕਾ ਨੇ ਮਸਤੀ ਸ਼ੁਰੂ ਕਰ ਦਿੱਤੀ ਹੈ। ਪ੍ਰਿਯੰਕਾ ਨੇ ਆਪਣਾ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਚ ਉਹ ਆਪਣੀ ਨਵੀਂ ਡਾਂਸ ਪਾਰਟਰ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹਨ।
ਇਸ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਪ੍ਰਿਯੰਕਾ ਆਪਣੀ ਨਵੀਂ ਡਾਂਸ ਪਾਰਟਰ ਏਵਾ ਡਿਊ ਨਾਲ ਅਮਿਤਾਭ ਬੱਚਨ ਦੀ ਫ਼ਿਲਮ ਮੇਜਰ ਸਾਹਿਬ ਦੇ ਗੀਤ ਸੋਹਣਾ-ਸੋਹਣਾ ’ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹਨ। ਇਸ ਵੀਡੀਓ ਚ ਪ੍ਰਿਯੰਕਾ ਨੇ ਲਿਖਿਆ ਹੈ ਕਿ ਇਕ ਸ਼ਾਮ ਏਵਾ ਡਿਊ ਨਾਲ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਬੱਚੀ ਪ੍ਰਿਯੰਕਾ ਦੇ ਪਤੀ ਅਤੇ ਪਾਪ ਗਾਇਕ ਨਿਕ ਜੋਨਸ ਦੇ ਮੈਨੇਜਰ ਦੀ ਧੀ ਹੈ।
ਪ੍ਰਿਯੰਕਾ ਦੇ ਕੰਮਕਾਰ ਦੀ ਗੱਲ ਕਰੀਏ ਤਾਂ ਉਹ ਛੇਤੀ ਹੀ ਬਾਲੀਵੁੱਡ ਫ਼ਿਲਮ ਦ ਸਕਾਈ ਇਜ਼ ਪਿੰਕ ਚ ਨਜ਼ਰ ਆਉਣ ਵਾਲੀ ਹਨ। ਸੋਨਾਲੀ ਬੋਸ ਦੁਆਰਾ ਨਿਰਦੇਸ਼ਤ ਇਸ ਫਿਲ਼ਮ ਚ ਪ੍ਰਿਯੰਕਾ ਨਾਲ ਫਰਹਾਨ ਅਖ਼ਤਰ ਅਤੇ ਜ਼ਾਇਰਾ ਵਸੀਮ ਮੁੱਖ ਕਿਰਦਾਰ ਚ ਹਨ।
.