ਪ੍ਰਿਯੰਕਾ ਮੀਡੀਆ ਚ ਭਾਰਤੀ ਪਹਿਰਾਵਾ ਸਾੜੀ ਪ੍ਰਤੀ ਲੋਕਾਂ ਦੀ ਦੀਵਾਨਗੀ ਹਮੇਸ਼ਾ ਦੇਖਣ ਨੂੰ ਮਿਲ ਰਹੀ ਹੈ। ਔਰਤਾਂ ਇਕ ਤੋਂ ਇਕ ਖੂਬਸੂਰਤ ਸਾੜੀ ਵਾਲੀਆਂ ਤਸਵੀਰਾਂ ਪੋਸਟ ਕਰ ਰਹੀਆਂ ਹਨ। ਇਹ ਤਸਵੀਰਾਂ #sareetwitter ਤਹਿਤ ਸ਼ੇਅਰ ਕੀਤੀਆਂ ਜਾ ਰਹੀਆਂ ਹਨ।
ਇਸ ਤਹਿਤ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵੀ ਸ਼ਾਮਲ ਹੋ ਗਈ ਹਨ। #sareetwitter ਚ ਅਦਾਕਾਰਾ ਮੀਰਾ ਚੋਪੜਾ, ਯਾਮੀ ਗੌਤਮ, ਨਗਮਾ ਅਤੇ ਸ਼ਿਵਸੈਨਾ ਆਗੂ ਪ੍ਰਿਯੰਕਾ ਚਤੁਰਵੇਦੀ ਸਮੇਤ ਕਈ ਮਸ਼ਹੂਰ ਸਟਾਰ ਅਤੇ ਸਿਆਸਤਦਾਨ ਸ਼ਾਮਲ ਹੋ ਚੁਕੇ ਹਨ।
ਬੁੱਧਵਾਰ ਨੂੰ ਪ੍ਰਿਯੰਕਾ ਗਾਂਧੀ ਨੇ ਸੋਸ਼ਲ ਮੀਡੀਆ ਤੇ ਆਪਣੀ ਇਕ ਸਾੜੀ ਵਾਲੀ ਵਿਆਹ ਦੀ ਪੁਰਾਣੀ ਫੋਟੋ ਪੋਸਟ ਕੀਤੀ ਤਾਂ ਸੋਸ਼ਲ ਮੀਡੀਆ ਯੂਜ਼ਰਾਂ ਨੇ ਉਨ੍ਹਾਂ ਨੂੰ ਵਿਆਹ ਦੀ ਵਰ੍ਹੇਗੰਢ ਸਮਝ ਕੇ ਉਨ੍ਹਾਂ ਨੂੰ ਵਧਾਈਆਂ ਦੇਣ ਲੱਗ ਪਏ।
ਬਾਅਦ ਚ ਪ੍ਰਿਯੰਕਾ ਨੇ ਲੋਕਾਂ ਨੂੰ ਧੰਨਵਾਦ ਕੀਤਾ ਤੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਵਰ੍ਹੇਗੰਢ ਫਰਵਰੀ ਮਹੀਨੇ ਚ ਹੁੰਦੀ ਹੈ ਜਦਕਿ ਇਹ ਤਾਂ ਮੇਰੇ ਵਿਆਹ ਦੇ ਦਿਨ (22 ਸਾਲ ਪਹਿਲਾਂ) ਸਵੇਰੇ ਦੀ ਪੂਜਾ ਕਰਨ ਸਮੇਂ ਦੀ ਹੈ।
Morning puja on the day of my wedding (22 years ago!) #SareeTwitter pic.twitter.com/EdwzGAP3Wt
— Priyanka Gandhi Vadra (@priyankagandhi) July 17, 2019
.