ਨਿਊ ਜਰਸੀ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ. ਜਿਸ ਵਿੱਚ ਪੈਟਰੋਲ ਪੰਪ 'ਤੇ ਗੈਸ ਭਰਾਉਣ ਆਏ ਇੱਕ ਨੌਜਵਾਨ ਨੇ ਕੁਝ ਅਜਿਹਾ ਕੀਤਾ, ਜਿਸ ਕਾਰਨ ਗੈਸ ਸਟੇਸ਼ਨ' ਤੇ ਅੱਗ ਲੱਗ ਗਈ।
ਹਾਲਾਂਕਿ ਪੰਪ ਵਰਕਰਾਂ ਦੀ ਸਮਝਦਾਰੀ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਤੇ ਕੋਈ ਨੁਕਸਾਨ ਨਹੀਂ ਹੋਇਆ। ਨਿਊ ਜਰਸੀ ਪੁਲਿਸ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਸਾਂਝੀ ਕੀਤੀ ਹੈ। ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਬੰਦਾ ਆਪਣੀ ਕਾਰ ਵਿੱਚ ਗੈਲ ਭਰਾਉਣ ਲਈ ਆਉਂਦਾ ਹੈ ਪਰ ਅਜੇ ਗੈਸ ਪਾਇਪ ਗੱਡੀ ਅੰਦਰ ਹੀ ਹੁੰਦੀ ਹੈ ਕਿ ਉਹ ਕਾਰ ਲੈ ਕੇ ਤੁਰਨ ਲੱਗਦਾ ਹੈ। ਗੈਸ ਪਾਇਪ ਮਸ਼ੀਨ ਨਾਲ ਹੀ ਉਖੜ ਗਿਆ ਤੇ ਉੱਥੇ ਅੱਗ ਲੱਗ ਗਈ।
ਗੈਸ ਪੰਪ ਉੱਤੇ ਅੱਗ ਲੱਗੀ ਵੇਖ ਕਰਮਚਾਰੀ ਤੁਰੰਤ ਭੱਜ ਕੇ ਆਉਂਦਾ ਹੈ ਤੇ ਅੱਗ ਉੱਤੇ ਕਾਬੀ ਪਾ ਲੈਂਦਾ ਹੈ। ਪੁਲਿਸ ਦੋਸ਼ੀ ਕਾਰ ਚਾਲਕ ਦੀ ਭਾਲ ਕਰ ਰਹੀ ਹੈ।