ਪੀਲੀ ਸਾੜੀ ਕਾਰਨ ਮਸ਼ਹੂਰ ਹੋਈ ਉੱਤਰ ਪ੍ਰਦੇਸ਼ ਦੇ ਲਖਨਊ ਦੀ ਰਹਿਣ ਵਾਲੀ ਪੋਲਿੰਗ ਬੂਥ ਅਫਸਰ ਰੀਨਾ ਦਵਿਵੇਦੀ ਨੂੰ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀਆਂ ਤਸਵੀਰਾਂ ’ਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਮਿਲ ਰਹੀਆਂ ਹਨ। ਜਿਸ ਨੂੰ ਲੈ ਕੇ ਪੀਡਬਲਿਊਡੀ ਅਫ਼ਸਰ ਰੀਨਾ ਨੇ ਹਿੰਦੁਸਤਾਨ ਟਾਈਮਜ਼ ਨਾਲ ਆਪਣਾ ਦੁੱਖ ਸਾਂਝਾ ਕੀਤਾ ਹੈ।
ਜਾਣਕਾਰੀ ਮੁਤਾਬਕ ਮੂਲ ਰੂਪ ਤੌਰ ਤੋਂ ਉੱਤਰ ਪ੍ਰਦੇਸ਼ ਦੀ ਦੇਵਰੀਆ ਦੀ ਰਹਿਣ ਵਾਲੀ ਰੀਨਾ ਦਵਿਵੇਦੀ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਅਗਲੇ ਦਿਨ ਦੇ ਅਖ਼ਬਾਰ ਚ ਉਨ੍ਹਾਂ ਦੀ ਫ਼ੋਟੋ ਛਪੇਗੀ। ਲੋਕਾਂ ਤੋਂ ਇਸ ਫ਼ੋਟੋ ਨੂੰ ਖਾਸਾ ਪਸੰਦ ਕੀਤਾ ਜਾਵੇਗਾ। ਬੇਮਤਲਬ ਹੀ ਉਹ ਚੋਣਾਂ ਚ ਕਿਸੇ ਬ੍ਰਾਂਡੇ ਅੰਬੈਸਡਰ ਤੋਂ ਜ਼ਿਆਦਾ ਮਸ਼ਹੂਰ ਹੋ ਗਈ ਹਨ। ਇਸ ਵਿਚਾਲੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਕਈ ਲੋਕਾਂ ਦੀ ਮਾੜੀ ਟਿੱਪਣੀਟਾਂ ਦਾ ਵੀ ਸ਼ਿਕਾਰ ਹੋਣਾ ਪਿਆ ਹੈ।
ਰੀਨਾ ਨੇ ਕਿਹਾ ਕਿ ਮੈਂ ਤਾਂ ਆਪਣਾ ਕੰਮ ਕਰ ਰਹੀ ਸੀ। ਮੈਨੂੰ ਚੋਣਾਂ ਚ ਡਿਊਟੀ ਨਿਭਾਉਣ ਤੇ ਖੁਸ਼ੀ ਮਿਲੀ ਜਦਕਿ ਲੋਕਾਂ ਨੇ ਇਸ ਨੂੰ ਨਹੀਂ ਦੇਖਿਆ। ਨਾ ਹੀ ਲੋਕਾਂ ਨੇ ਇਹ ਦੇਖਿਆ ਕਿ 43 ਡਿਗਰੀ ਤਾਪਮਾਨ ਚ ਵੀ ਖੁਸ਼ੀ-ਖੁਸ਼ੀ ਲੋਕਤੰਤਰ ਦੇ ਇਸ ਤਿਓਹਾਰ ਚ ਜ਼ਿੰਮੇਵਾਰੀ ਨੂੰ ਕਿਵੇਂ ਨਿਭਾਇਆ। ਅੱਜ ਡਰ ਲੱਗਦਾ ਹੈ ਕਿ ਇਨ੍ਹਾਂ ਲੋਕਾਂ ਕਾਰਨ ਮੈਨੂੰ ਕੋਈ ਨੁਕਸਾਨ ਨਾ ਹੋ ਜਾਵੇ।
ਉਨ੍ਹਾਂ ਦਸਿਆ ਕਿ ਇਸ ਤੋਂ ਪਹਿਲਾਂ ਵੀ ਉਹ ਸਾਲ 2017 ਚ ਵਿਧਾਨ ਸਭਾ ਅਤੇ 2018 ਚ ਨਗਰ ਨਿਗਮ ਚੋਣਾਂ ਚ ਆਪਣੀ ਡਿਊਟੀ ਨਿਭਾ ਚੁਕੀ ਹਨ। ਲੋਕਾਂ ਨੂੰ ਗਲੈਮਰ ਤੋਂ ਉਪਰ ਉਠ ਕੇ ਡਿਊਟੀ ਕਰਨ ਵਾਲਿਆਂ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ ਨਾ ਕਿ ਭੇਣਭਾਵ ਕਰਨਾ ਚਾਹੀਦੈ।
ਉਨ੍ਹਾਂ ਕਿਹਾ ਕਿ ਮੇਰਾ ਵੀਡੀਓ ਸੋਸ਼ਲ ਮੀਡੀਆ ਤੇ ਪਾਉਣ ਵਾਲਿਓ ਨੂੰ ਅਜਿਹਾ ਕਰਨ ਦਾ ਹੱਕ ਕਿਸ ਨੇ ਦਿੱਤਾ? ਮੇਰੀ ਆਪਣੀ ਜ਼ਿੰਦਗੀ ਹੈ। ਮੈਂ ਕਿਸੇ ਨੂੰ ਅਜਿਹਾ ਕਰਨ ਦਾ ਹੱਕ ਨਹੀਂ ਦਿੱਤਾ। ਮੇਰਾ 13 ਸਾਲਾ ਦਾ ਬੇਟਾ ਹੈ। ਪਰਿਵਾਰ ਹੈ। ਸੋਸ਼ਲ ਮੀਡੀਆ ਤੇ ਮੇਰੀ ਫ਼ੋਟੋਆਂ ਅਤੇ ਵੀਡੀਓ ਤੇ ਕੁਝ ਅਜਿਹੀਆਂ ਟਿੱਪਣੀਆਂ ਸਨ ਜਿਨ੍ਹਾਂ ਨੂੰ ਪੜ੍ਹਨ ਮਗਰੋਂ ਮੈਨੂੰ ਠੇਸ ਪੁੱਜੀ। ਹਮੇਸ਼ਾ ਰਾਤ ਨੂੰ ਡਰ ਕੇ ਨੀਂਦ ਵੀ ਖੁੱਲ੍ਹ ਜਾਂਦੀ ਹੈ। ਲਗਦਾ ਹੈ ਕੁਝ ਮਾੜਾ ਹੋਣ ਵਾਲਾ ਹੈ।
ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਪੀਲੀ ਸਾੜੀ ਵਾਲੀ ਇਹ ਪੋਲਿੰਗ ਅਫ਼ਸਰ
.