ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

200 ਰੁਪਏ ਦਾ ਕਰਜ਼ਾ ਲਾਹੁਣ ਲਈ 22 ਸਾਲਾਂ ਮਗਰੋਂ ਭਾਰਤ ਪਰਤਿਆ ਕੀਨੀਆ ਦਾ MP

ਦਿਲ ਨੂੰ ਤਸੱਲੀ ਦੇਣ ਲਈ ਲੋਕ ਕੀ-ਕੀ ਨਹੀਂ ਕਰਦੇ ਪਰ ਕੀਨੀਆ ਦੇ ਇਕ ਐਮਪੀ ਨੇ ਜਿਹੜਾ ਕੀਤਾ, ਉਸ ਨੂੰ ਸੁਣਨ ਵਾਲਿਆਂ ਦੇ ਦਿਲ ਨੂੰ ਵੀ ਤਸੱਲੀ ਮਿਲ ਰਹੀ ਹੈ। ਕੀਨੀਆ ਦੇ ਸੰਸਦ ਮੈਂਬਰ ਰਿਚਰਡ ਨਯਾਗਕਾ ਟੋਂਗੀ ਮਹਾਰਾਸ਼ਟਰ ਦੇ ਇਕ ਦੁਕਾਨਦਾਰ ਦੇ 200 ਰੁਪਏ ਮੋੜਣ ਲਈ 22 ਸਾਲ ਬਾਅਦ ਭਾਰਤ ਪਰਤੇ ਹਨ।

 

ਦੁਕਾਨਦਾਰ ਕਾਸ਼ੀਨਾਥ ਗਵਾਲੀ ਨੇ ਜਦੋਂ ਕੀਨੀਆਈ MP ਨੂੰ 22 ਸਾਲ ਮਗਰੋਂ ਆਪਣੇ ਸਾਹਮਣੇ ਦੇਖਿਆ ਤਾਂ ਭਾਵੁਕ ਹੋ ਗਏ। ਉਨ੍ਹਾਂ ਦਾ ਗਲਾ ਵੀ ਭਰ ਗਿਆ। ਸੰਸਦ ਮੈਂਬਰ ਰਿਚਰਡ ਟੋਂਗੀ ਨਯਾੜੀਬਾੜੀ ਕੈਸ਼ੇ ਚੋਣ ਖੇਤਰ ਤੋਂ ਐਮੀ ਚੁਣੇ ਗਏ ਹਨ।

 

ਸੋਸ਼ਲ ਮੀਡੀਆ ਪੋਸਟ ਮੁਤਾਬਕ, MP ਟੋਂਗੀ ਨੇ ਮਹਾਰਾਸ਼ਟਰ ਦੇ ਮੌਲਾਨਾ ਆਜ਼ਾਦ ਕਾਲਜ ਤੋਂ 1985-89 ਦੌਰਾਨ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਸੀ। ਇਸੇ ਦੌਰਾਨ ਕਾਸ਼ੀਨਾਥ ਗਵਾਲੀ ਦੀ ਦੁਕਾਨ ਤੋਂ ਟੋਂਗੀ ਨੇ 200 ਰੁਪਏ ਦਾ ਰਾਸ਼ਨ ਤੇ ਖਾਣ-ਪੀਣ ਦਾ ਸਮਾਨ ਉਧਾਰ ਲਿਆ ਸੀ। ਪੜ੍ਹਾਈ ਪੂਰੀ ਕਰਨ ਮਗਰੋਂ ਟੋਂਗੀ ਕੀਨੀਆ ਪਰਤੇ ਤੇ ਉਨ੍ਹਾਂ ’ਤੇ ਗਵਾਲੀ ਦਾ 200 ਰੁਪਏ ਦਾ ਕਰਜ਼ਾ ਰਹਿ ਗਿਆ ਸੀ।

 

ਆਪਣੀ ਪਤਨੀ ਨਾਲ ਭਾਰਤ ਦੇ ਮਹਾਰਾਸ਼ਟਰ ਵਿਖੇ ਔਰੰਗਾਬਾਦ ਪੁੱਜੇ ਕੀਨੀਆ ਦੇ ਐਮੀ ਟੋਂਗੀ ਨੇ ਕਿ 22 ਸਾਲਾਂ ਮਗਰੋਂ ਆਪਣੇ ਸਿਰ ਤੋਂ 200 ਰੁਪਏ ਦਾ ਕਰਜ਼ਾ ਲਾਹੁਣ ਮਗਰੋਂ ਮੇਰੇ ਦਿਲ ਨੂੰ ਵੱਡੀ ਤਸੱਲੀ ਮਿਲੀ ਹੈ। ਇਸੇ ਨੂੰ ਮੋੜਨ ਲਈ ਮੈਂ ਭਾਰਤ ਆਇਆ ਹਾਂ। 22 ਸਾਲ ਪਹਿਲਾਂ ਮੇਰੀ ਮਾਲੀ ਹਾਲਤ ਮਾੜੀ ਸੀ, ਮੇਰੀ 200 ਰੁਪਏ ਦੀ ਮਦਦ ਕਰਨ ਵਾਲੇ ਕਾਸ਼ੀਨਾਥ ਦਾ ਮੈਂ ਦਿਲੋਂ ਧੰਨਵਾਦੀ ਹਾਂ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Richard Nyagaka Tongi A Member of Parliament from Kenya returned india to repay Rs 200 debt after 22 years