ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIRAL VIDEO: ਸਰਦਾਰ ਨੇ ਅਰਬੀ ਗੀਤ ’ਤੇ ਪਾਇਆ ਭੰਗੜਾ, ਲੋਕਾਂ ਦਾ ਜਿੱਤਿਆ ਦਿੱਲ

ਸਰਦਾਰ ਨੇ ਅਰਬੀ ਗੀਤ ’ਤੇ ਪਾਇਆ ਭੰਗੜਾ, ਲੋਕਾਂ ਦਾ ਜਿੱਤਿਆ ਦਿੱਲ

ਕਿਹਾ ਜਾਂਦਾ ਹੈ ਕਿ ਸੰਗੀਤ ਦੀ ਕੋਈ ਭਾਸ਼ਾ ਨਹੀਂ ਹੁੰਦੀ,  ਅਜਿਹਾ ਹੀ ਕੁਝ ਇਕ ਸਰਦਾਰ ਜੀ ਨੇ ਸਾਬਤ ਕਰ ਵਿਖਾਇਆ ਹੈ। ਦਰਅਸਲ, ਅਰਬੀ ਗਾਣੇ ਉਤੇ ਸਰਦਾਰ ਜੀ ਦਾ ਭੰਗੜਾ ਇੰਟਰਨੈਟ ਉਤੇ ਛਾਇਆ ਹੋਇਆ ਹੈ। ਵੀਡੀਓ ਵਿਚ ਸਰਦਾਰ ਜੀ ਇਸ ’ਚ ਸਥਾਨਕ ਵਲੰਟੀਅਰਾਂ ਨਾਲ ਲੇਬਨਾਨ ਵਿਚ ਭੰਗੜਾ ਪਾਉਂਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਖਾਲਸਾ ਏਡ (Khalsa Aid) ਦੇ ਟਵੀਟਰ ਅਕਾਊਂਟ ਤੋਂ ਸਾਂਝਾ ਕੀਤਾ ਗਿਆ ਹੈ।

 

ਇਹ ਸਰਦਾਰ ਜੀ ਵੀਡੀਓ ਪੋਸਟ ਕਰਨ ਵਾਲੀ ਖਾਲਸਾ ਏਡ ਨਾਮ ਦੀ ਐਨਜੀਓ ਦੇ ਏਡ ਕਾਰਡੀਨੇਟਰ ਹਨ, ਜਿਨ੍ਹਾਂ ਦਾ ਨਾਮ ਭਰਪੂਰ ਸਿੰਘ ਹੇ। ਐਨਜੀਓ ਨੇ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਹੈ ਕਿ ਕੁਝ ਇਸ ਤਰ੍ਹਾਂ ਅਸੀਂ ਦੂਰੀਆਂ ਖਤਮ ਕਰਦੇ ਹਾਂ। ਇਹ ਵੀਡੀਓ ਲੇਬਨਾਨ ਵਿਚ ਇਕ ਰਿਫਿਊਜ਼ੀ ਕੈਂਪ ਦੀ ਹੈ, ਜੋ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।  ਇਸ ਵੀਡੀਓ ਨੂੰ ਹੁਣ ਤੱਕ 33500 ਤੋਂ ਜ਼ਿਆਦਾ ਬਾਰ ਦੇਖਿਆ ਜਾ ਚੁੱਕਿਆ ਹੈ ਅਤੇ 1800 ਤੋਂ ਜ਼ਿਆਦਾ ਲਾਇਕ ਕੀਤਾ ਜਾ ਚੁੱਕਿਆ ਹੈ।

 

 

ਸੋਸ਼ਲ ਮੀਡੀਆ ਉਤੇ ਲੋਕਾਂ ਦੀ ਇਸ ਵੀਡੀਓ ਉਤੇ ਕਾਫੀ ਚੰਗੀ ਪ੍ਰਤੀਕਿਰਿਆ ਆ ਰਹੀ ਹੈ। ਲੋਕਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਆਪਣੇ ਲੱਖਾਂ ਦਿਨ ਜਿੱਤ ਲਏ ਹਨ। ਉਥੇ ਇਕ ਯੂਜਰ ਨੇ ਲਿਖਿਆ ਕਿ ਇਹ ਇਕ ਸਕਾਰਾਤਮਕ ਅਤੇ ਮੰਨਣਯੋਗ ਕਦਮ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sardar ji bhangra dance on arabic music goes viral on internet won people hearts see here