ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਲਕ ਦੀ ਨੱਕ ਹੇਠਾਂ ਨੌਕਰ ਨੇ ਖੇਡੀ ਅਜਿਹੀ ਖੇਡ ਕਿ ਬਣ ਗਿਆ ਕਰੋੜਪਤੀ

ਉੱਤਰ ਪ੍ਰਦੇਸ਼ ਦੇ ਆਗਰਾ ਸ਼ਹਿਰ ਚ ਜੁੱਤੀ ਨਿਰਯਾਤ ਕਰਨ ਵਾਲੇ ਅਤੇ ਸਮਾਜਸੇਵੀ ਪੂਰਨ ਡਾਬਰ ਦੇ ਘਰ ਚੋਰੀ ਕਰਕੇ ਨੌਕਰ ਵੀ ਕਰੋੜਪਤੀ ਬਣ ਗਿਆ ਸੀ। ਹਰੀਪ੍ਰਵਤ ਪੁਲਿਸ ਨੇ ਛੇ ਖਾਤੇ ਫਰੀਜ਼ ਕਰਾਏ ਸਨ। ਖਾਤਿਆਂ ਵਿੱਚ ਇੱਕ ਕਰੋੜ ਤੋਂ ਵੱਧ ਜਮ੍ਹਾ ਹਨ।

 

ਰਕਮ ਨੂੰ ਚੋਰੀ ਦੀ ਦੱਸ ਕੇ ਕੇਸ ਜਾਇਦਾਦ ਦਾ ਬਣਾਇਆ ਗਿਆ ਹੈ। ਖਾਤੇ ਚੋਂ ਰਕਮ ਕਿਵੇਂ ਬਾਹਰ ਆਵੇਗੀ, ਇਸ ਬਾਰੇ ਕਾਨੂੰਨੀ ਸਲਾਹ ਮੰਗੀ ਗਈ ਹੈ।

 

ਭਰਤਪੁਰ ਹਾਊਸ ਦੇ ਵਸਨੀਕ ਪੂਰਨ ਡਾਬਰ ਨੇ ਜੁਲਾਈ ਚ ਆਪਣੇ ਘਰ ਹੋਈ ਚੋਰੀ ਦੀ ਖ਼ਬਰ ਪੁਲੀਸ ਨੂੰ ਦਿੱਤੀ। ਇਸ ਦੌਰਾਨ ਲਾਇਸੈਂਸ ਵਾਲਾ ਰਿਵਾਲਵਰ ਚੋਰੀ ਵੀ ਹੋ ਗਿਆ ਸੀ। ਉਸ ਸਮੇਂ ਘਰੇਲੂ ਨੌਕਰ ਵਿਵੇਕ ਮਹਿਤੋ ਛੁੱਟੀ ’ਤੇ ਸੀ। ਉਹ ਅਸਲ ਚ ਦਰਭੰਗਾ ਬਿਹਾਰ ਦਾ ਵਸਨੀਕ ਹੈ।

 

ਮੁਕੱਦਮੇ ਸਮੇਂ ਤਕਰੀਬਨ 12 ਲੱਖ ਦੀ ਚੋਰੀ ਹੋਣ ਦਾ ਖਦਸ਼ਾ ਦਸਿਆ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਨੌਕਰ ਦੇ ਭਰਾ ਨੂੰ ਵੀ ਜੇਲ੍ਹ ਭੇਜ ਦਿੱਤਾ ਸੀ।

 

ਐਸ ਓ ਹਰੀਪ੍ਰਵਤ ਨੇ ਦੱਸਿਆ ਕਿ ਨੌਕਰ ਦੇ ਛੇ ਖਾਤੇ ਫਰੀਜ਼ ਹਨ। ਉਨ੍ਹਾਂ ਚ ਇਕ ਕਰੋੜ ਰੁਪਏ ਤੋਂ ਵੱਧ ਜਮ੍ਹਾਂ ਹਨ। ਨੌਕਰ ਘਰ ਚੋਰੀ ਕਰਕੇ ਪੈਸੇ ਆਪਣੇ ਭਰਾ ਦੇ ਖਾਤੇ ਵਿਚ ਜਮ੍ਹਾ ਕਰਦਾ ਸੀ। ਉਸਨੇ ਆਪਣੇ ਨਾਮ ’ਤੇ ਖਾਤੇ ਵੀ ਖੋਲ੍ਹੇ ਸਨ। ਉਨ੍ਹਾਂ ਚ ਪੈਸੇ ਜਮ੍ਹਾ ਕਰਵਾਉਣ ਲਈ ਵੀ ਵਰਤਿਆ ਜਾਂਦਾ ਸੀ।

 

ਇਸ ਤੋਂ ਇਲਾਵਾ ਨੌਕਰ ਨੇ ਚੋਰੀ ਕੀਤੀ ਰਕਮ ਚੋਂ 40 ਲੱਖ ਰੁਪਏ ਦਾ ਮਕਾਨ ਬਣਾਇਆ ਸੀ। ਉਹ ਆਪਣੇ ਪਰਿਵਾਰਕ ਮੈਂਬਰਾਂ ਦੀ ਆਰਥਿਕ ਮਦਦ ਕਰਦਾ ਸੀ। ਜੇ ਲਾਇਸੈਂਸੀ ਰਿਵਾਲਵਰ ਘਰੋਂ ਚੋਰੀ ਨਹੀਂ ਹੁੰਦੀ ਤਾਂ ਚੋਰੀ ਦਾ ਪਤਾ ਨਹੀਂ ਚਲਦਾ।

 

ਪੁਲਿਸ ਨੇ ਇਸ ਘਟਨਾ ਚ ਸ਼ਾਮਲ ਨੌਕਰ ਤੇ ਉਸਦੇ ਭਰਾ ਵਿਰੁੱਧ ਦੋਸ਼ ਪੱਤਰ ਪੇਸ਼ ਕਰ ਦਿੱਤਾ ਹੈ। ਨੌਕਰ ਇਸ ਵੇਲੇ ਜੇਲ੍ਹ ਵਿੱਚ ਹੈ। ਉਸ ਦਾ ਭਰਾ ਜ਼ਮਾਨਤ 'ਤੇ ਬਾਹਰ ਹੈ। ਪੁਲਿਸ ਦਾ ਕਹਿਣਾ ਹੈ ਕਿ ਖਾਤਿਆਂ ਵਿੱਚ ਜਮ੍ਹਾਂ ਪੈਸਾ ਅਦਾਲਤ ਵੱਲੋਂ ਹੀ ਪੀੜਤ ਪੱਖ ਨੂੰ ਮਿਲ ਸਕਦਾ ਹੈ।

 

ਕੇਸ ਡਾਇਰੀ ਚ ਪੁਲਿਸ ਨੇ ਖਾਤਿਆਂ ਵਿਚ ਜਮ੍ਹਾ ਕੀਤੀ ਗਈ ਰਕਮ ਨੂੰ ਚੋਰੀ ਦਾ ਦੱਸਿਆ ਹੈ। ਪੂਰਨ ਡਾਬਰ ਦੇ ਘਰ ਕਈ ਵਾਰ ਪੈਸੇ ਚੋਰੀ ਕੀਤੇ ਗਏ ਸਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:servant played such a game that became a millionaire under the owner nose