ਉੱਤਰ ਪ੍ਰਦੇਸ਼ ਦੇ ਸ਼ਹਿਰ ਮਹੁਆ ਮੋੜ ਕੋਲ ਮੰਗਲਵਾਰ ਦੀ ਸਵੇਰ ਪੈਦਾ ਹੋਣ ਦੇ ਕੁਝ ਦੇ ਬਾਅਦ ਸੁੱਟੀ ਗਈ ਨਵਜੰਮੀ ਬੱਚੀ ਨੂੰ ਕੁੱਤਿਆਂ ਨੇ ਬੁਰੀ ਵੱਢਟੁੱਕ ਖਾਧਾ। ਅੱਖ, ਚਿਹਰਾ ਤੇ ਸਰੀਰ ਦੇ ਕਈ ਹਿੱਸੇ ਨੁਕਸਾਨੇ ਗਏ। ਲੋਕਾਂ ਦੀ ਨਜ਼ਰ ਪਈ ਤਾਂ ਉਸ ਨੂੰ ਮਹਿਲਾ ਹਸਪਤਾਲ ਲਿਜਾਇਆ ਗਿਆ। ਬਾਅਦ ਚ ਵਾਰਾਨਸੀ ਲੈ ਜਾਂਦੇ ਸਮੇਂ ਪੀੜਤ ਬੱਚੀ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਤੜਕੇ 6 ਵਜੇ ਸੈਰ ਕਰਨ ਨਿਕਲੇ ਲੋਕਾਂ ਨੇ ਰੇਲਵੇ ਸਟੇਸ਼ਨ ਤੋਂ ਉੱਤਰ ਮਹੁਆ ਮੋੜ ਕੋਲ ਇਕ ਬੱਚੇ ਦੀ ਰੋਣ ਦੀ ਆਵਾਜ਼ ਸੁਣੀ। ਲੋਕਾਂ ਨੇ ਝਾੜੀਆਂ ਚ ਜਾ ਕੇ ਦੇਖਿਆ ਤਾਂ ਨਵਜੰਮੀ ਬੱਚੀ ਖੂਨ ਨਾਲ ਲਿਬੜੀ ਪਈ ਸੀ। ਪੁਲਿਸ ਦੀ ਮਦਦ ਨਾਲ ਬੱਚੀ ਨੂੰ ਹਸਪਤਾਲ ਪਹੁੰਚਾਇਆ ਗਿਆ।
ਡਾਕਟਰਾਂ ਦਾ ਕਹਿਣਾ ਹੈ ਕਿ ਕੁੱਤਿਆਂ ਨੇ ਬੱਚੀ ਦਾ ਚਿਹਰਾ, ਨੱਕ ਤੇ ਅੱਖ ਦਾ ਕੁਝ ਹਿੱਸਾ ਵੱਢਟੁੱਕ ਦਿੱਤਾ ਹੈ। 2 ਘੰਟਿਆਂ ਦੇ ਇਲਾਜ ਕਰਨ ਤੋਂ ਬਾਅਦ ਡਾਕਟਰਾਂ ਨੇ ਉਸ ਬੱਚੀ ਨੂੰ ਵਾਰਾਨਸੀ ਰੈਫ਼ਰ ਕਰ ਦਿੱਤਾ। ਚਾਈਲਡ ਲਾਈਨ ਦੇ ਮੈਂਬਰ ਬੱਚੀ ਨੂੰ ਲੈ ਕੇ ਐਂਬੂਲੈਂਸ ਤੋਂ ਵਾਰਾਨਸੀ ਜਾ ਰਹੇ ਸਨ ਕਿ ਰਾਹ ਚ ਉਕਤ ਬੱਚੀ ਦੀ ਮੌਤ ਹੋ ਗਈ।
.