ਸੋਸ਼ਲ ਮੀਡੀਆ ਤੇ ਆਏ ਦਿਨੀ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਇਸੇ ਤਰ੍ਹਾਂ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸਨੂੰ 12 ਘੰਟਿਆਂ ਦੇ ਅੰਦਰ ਹੀ ਕਈ ਹਜ਼ਾਰ ਲਾਈਕ ਮਿਲ ਚੁੱਕੇ ਹਨ ਤੇ ਕਈ ਗੁਣਾ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ। ਵੀਡੀਓ ਇਕ ਵਿਦਿਆਰਥੀ ਗੀਤ ਤੇ ਨੱਚਦਾ ਨਜ਼ਰ ਆ ਰਿਹਾ ਹੈ ਤੇ ਥੋੜੀ ਦੇਰ ਮਗਰੋਂ ਉਹ ਆਪਣੀ ਅਧਿਆਪਕ ਨੂੰ ਵੀ ਡਾਂਸ ਪਾਰਟਨਰ ਬਣਾ ਲੈਂਦਾ ਹੈ।
ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਮੁੰਡਾ ਜਮਾਤ ਅੰਦਰ ਸਕੂਲ ਦੀ ਵਰਦੀ ਚ ਡਾਂਸ ਕਰਨਾ ਸ਼ੁਰੂ ਕਰਦਾ ਹੈ। ਉਹ ਸ਼ਾਹਰੁਖ਼ ਖ਼ਾਨ ਤੇ ਅਨੁਸ਼ਕਾ ਦੀ ਫ਼ਿਲਮ ਰੱਬ ਨੇ ਬਣਾ ਦੀ ਜੋੜੀ ਦੇ ਗੀਤ ਤੁਝਮੇ ਰੱਬ ਦਿਖਤਾ ਹੈ ਉਪਰ ਡਾਂਸ ਕਰ ਰਿਹਾ ਹੈ।
ਧੋੜੀ ਦੇਰ ਬਾਅਦ ਉਹ ਆਪਣੀ ਇਕ ਅਧਿਆਪਕ ਨੂੰ ਆਪਣਾ ਡਾਂਸ ਪਾਰਟਨਰ ਬਣਾ ਕੇ ਨੱਚਣ ਲੱਗ ਪੈਂਦਾ ਹੈ। ਹੋਰ ਤਾਂ ਹੋਰ ਇਕ ਤੋਂ ਬਾਅਦ ਇਕ ਕਈ ਅਧਿਆਪਕਾਂ ਨਾਲ ਨੱਚਦਾ ਹੈ। ਹਿੰਦੁਸਤਾਨ ਟਾਈਮਜ਼ ਪੰਜਾਬੀ ਮੁਤਾਬਕ ਇਸ ਮੌਕੇ ਪਿੱਛੇ ਬੈਠੇ ਕਈ ਬੱਚੇ ਉਸਦੀ ਹੌਂਸਲਾ ਅਫ਼ਜ਼ਾਈ ਕਰਦੇ ਹਨ।
ਦੱਸਦੇਈਏ ਕਿ ਇਹ ਵੀਡੀਓ ਕੁਝ ਘੰਟੇ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਹੈ ਤੇ ਇਸ ਸਮੇਂ ਸਕੂਲਾਂ ਚ ਬੱਚਿਆਂ ਦੀ ਫ਼ੇਅਰਵੈਲ ਪਾਰਟੀ ਹੋ ਰਹੀ ਹੈ। ਜਿਸ ਵਿਚ ਇਸ ਤਰ੍ਹਾਂ ਦੇ ਰੰਗਾਰੰਗ ਸਮਾਗਮ ਹੁੰਦੇ ਹਨ, ਹੋ ਸਕਦਾ ਹੈ ਇਹ ਵੀਡੀਚ ਵੀ ਅਜਿਹੇ ਹੀ ਕਿਸੇ ਤਰ੍ਹਾਂ ਦੀ ਫ਼ੇਅਰਵੈਲ ਪਾਰਟੀ ਦਾ ਵੀਡੀਓ ਹੋਵੇ।
ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਕਾਫੀ ਪ੍ਰਤੀਕਿਰਿਆ ਮਿਲ ਰਹੀ ਹੈ। ਲੋਕ ਇਸ ਵੀਡੀਓ ਨੂੰ ਵਿਦਿਆਰਥੀ ਅਤੇ ਅਧਿਆਪਕਾਂ ਵਿਚਾਲੇ ਚੰਗੀ ਸਮਝ ਦੱਸ ਰਹੇ ਹਨ। ਦੂਜੇ ਪਾਸੇ ਕੁਝ ਲੋਕ ਆਪਣੇ ਸਕੂਲੀ ਦਿਨਾਂ ਨੂੰ ਯਾਦ ਕਰਨ ਦੀ ਗੱਲ ਕਹਿ ਰਹੇ ਹਨ।
ੇ