ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਬਹੁਤ ਸਾਰੀਆਂ ਫੋਟੋਆਂ ਅਤੇ ਵੀਡਿਓ ਸਾਂਝੀਆਂ ਕਰਦੀ ਰਹਿੰਦੀ ਹੈ। ਹੁਣ ਹਾਲ ਹੀ ਵਿੱਚ ਸੰਨੀ ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਚ ਉਨ੍ਹਾਂ ਦਾ ਵੱਖਰਾ ਹੀ ਅੰਦਾਜ਼ ਦਿੱਸ ਰਿਹਾ ਹੈ।
ਵੀਡੀਓ ਚ ਤੁਸੀਂ ਦੇਖੋਗੇ ਕਿ ਸੰਨੀ ਨੇ ਇਕ ਛੋਟੀ ਕਾਲੇ ਰੰਗ ਦੀ ਡਰੈੱਸ ਪਾਈ ਹੋਈ ਹੈ। ਇਸ ਦੇ ਨਾਲ ਹੀ ਗਹਿਣੇ ਤੇ ਉੱਚੀ ਹੀਲ ਵਾਲੀ ਜੁੱਤੀ ਵੀ ਪਾਈ ਹੋਈ ਹੈ। ਸੰਨੀ ਇੰਨੀ ਤਿਆਰ ਹੋ ਕੇ ਪੋਚਾ ਮਾਰ ਰਹੀ ਹਨ।
ਸੰਨੀ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਤੇ ਲਿਖਿਆ, ਹਮਮ ... ਪੋਚਾ ਮਾਰਨ ਲਈ ਮੈਨੂੰ ਮਜਬੂਰ ਕੀਤਾ ਗਿਐ।
ਸੰਨੀ ਨੇ ਆਪਣੇ ਪਤੀ ਨਾਲ ਵੀ ਇਕ ਮਜ਼ਾਕੀਆ ਵੀਡੀਓ ਬਣਾਈ ਸੀ। ਜਿਸ ਚ ਸੰਨੀ ਦੀ ਉਂਗਲ ਕੱਟ ਜਾਂਦੀ ਹੈ। ਪਰ ਬਾਅਦ ਚ ਉਨ੍ਹਾਂ ਦੇ ਪਤੀ ਨੂੰ ਪਤਾ ਚਲਦਾ ਹੈ ਕਿ ਸੰਨੀ ਉਨ੍ਹਾਂ ਨਾਲ ਮਜ਼ਾਕ ਕਰ ਰਹੀ ਸਨ।
.