ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

3 ਸਾਲ ਤੋਂ ਲਾਪਤਾ ਪਤੀ ਆਖ਼ਰਕਾਰ ਟਿਕ-ਟਾਕ ’ਤੇ ਲਭਿਆ, ਇਹ ਸੀ ਮਾਮਲਾ

ਲੰਘੇ ਕੁਝ ਦਿਨਾਂ ਪਹਿਲਾਂ ਚੀਨੀ ਐਪ ਟਿਕ-ਟਕਾ ਦੀ ਕਾਫੀ ਆਲੋਚਨਾ ਹੋਈ ਸੀ। ਇਥੇ ਤਕ ਕਿ ਭਾਰਤ ਚ ਅਪ੍ਰੈਲ ਮਹੀਨੇ ਚ ਕੁਝ ਸਮੇਂ ਲਈ ਬੈਨ ਵੀ ਕਰ ਦਿੱਤੀ ਗਈ ਸੀ। ਪਰ ਇਕ ਪੁਲਿਸ ਕੇਸ ਚ ਟਿਕਟਾਕ ਐਪ ਮਦਦਗਾਰ ਬਣ ਕੇ ਸਾਹਮਣੇ ਆਈ ਹੈ।

 

ਦ ਨਿਊਜ਼ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਤਾਮਿਲਨਾਡੂ ਦੇ ਕ੍ਰਿਸ਼ਣਗਿਰੀ ਦੇ ਮੂਲ ਨਿਵਾਸੀ ਸੁਰੇਸ਼ ਦਾ ਵਿਆਹ ਵਿਲੁਪੱਰੁਮ ਤੋਂ ਜੈਪ੍ਰਦਾ ਨਾਲ ਹੋਇਆ ਸੀ। ਸਾਲ 2016 ਚ ਕਿਸੇ ਗੱਲ ਨੂੰ ਲੈ ਕੇ ਸੁਰੇਸ਼ ਦਾ ਉਸਦੀ ਪਤਨੀ ਜੈਪ੍ਰਦਾ ਨਾਲ ਝਗੜਾ ਹੋ ਗਿਆ ਸੀ ਤੇ ਉਹ ਘਰ ਛੱਡ ਕੇ ਨਿਕਲ ਗਿਆ। ਪਤੀ ਦੇ ਵਾਪਸ ਨਾ ਪਰਤਣ ’ਤੇ ਦੁਖੀ ਪਤਨੀ ਨੇ ਪੁਲਿਸ ਚ ਸ਼ਿਕਾਇਤ ਦਰਜ ਕਰਵਾਈ ਪਰ ਪੁਲਿਸ ਦੀ ਕਾਰਵਾਈ ਮਗਰੋਂ ਵੀ ਸੁਰੇਸ਼ ਦਾ ਕੋਈ ਸੁਰਾਗ ਨਾ ਲਭਿਆ।

 

ਇਕ ਦਿਨ ਅਚਾਨਕ ਜੈਪ੍ਰਦਾ ਦੇ ਇਕ ਰਿਸ਼ਤੇਦਾਰ ਨੇ ਟਿਕ-ਟਾਕ ’ਤੇ ਇਕ ਵੀਡੀਓ ਦੇਖਿਆ ਜਿਸ ਚ ਨੱਚਣ ਵਾਲੇ ਕਿੰਨਰ ਦੇ ਨਾਲ ਦਾ ਸਾਥੀ ਵਿਅਕਤੀ ਸੁਰੇਸ਼ ਵਾਂਗ ਦਿੱਖ ਰਿਹਾ ਸੀ। ਇਸ ਦੇ ਬਾਅਦ ਵੀਡੀਓ ਨੂੰ ਜੈਪ੍ਰਦਾ ਨੂੰ ਦਿਖਾਇਆ ਗਿਆ ਜਿਸ ਨੇ ਪੁਸ਼ਟੀ ਕੀਤੀ ਕਿ ਇਹ ਵਿਅਕਤੀ ਅਸਲ ਚ ਉਸ ਦਾ ਉਹੀ ਲਾਪਤਾ ਹੋਇਆ ਪਤੀ ਹੈ।

 

ਪੁਲਿਸ ਦੀ ਪੁੱਛਗਿੱਛ ਚ ਸਾਹਮਣੇ ਆਇਆ ਕਿ ਨਾਰਾਜ਼ ਪਤੀ ਹੋਸੁਰ ਚ ਇਕ ਕਿੰਨਰ ਦੇ ਸਬੰਧ ਚ ਆ ਗਿਆ ਸੀ ਤੇ ਉਸ ਨਾਲ ਰਹਿਣ ਲੱਗ ਪਿਆ। ਵਰਤਮਾਨ ਚ ਪੁਲਿਸ ਨੇ ਜੈਪ੍ਰਦਾ ਅਤੇ ਸੁਰੇਸ਼ ਦੋਨਾਂ ਦੀ ਕਾਊਂਸਲਿੰਗ ਕਰਵਾਈ ਤੇ ਦੋਨਾਂ ਨੂੰ ਵਾਪਸ ਘਰੇ ਭੇਜ ਦਿੱਤਾ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tamil Nadu man leaves wife and kids in 2016 Woman finds him on TikTok 3 years later