ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਧਿਆਪਕ ਨੇ ਬੱਚਿਆਂ ਨੂੰ ਬਣਾਇਆ ਮੁਰਗਾ, ਖੁੱਦ ਨੂੰ ‘ਗਧਾ’ ਬੋਲਣ ਲਈ ਕਿਹਾ

ਅਧਿਆਪਕ ਨੂੰ ਸਦਾ ਹੀ ਗੁਰੂ ਦਾ ਦਰਜਾ ਦਿੱਤਾ ਗਿਆ ਹੈ ਪਰ ਜੇਕਰ ਕੋਈ ਅਧਿਆਪਕ ਬੱਚਿਆਂ ਦਾ ਹੀ ਸ਼ੋਸ਼ਣ ਕਰਨ ਲਗ ਜਾਵੇ ਤਾਂ ਫਿਰ ਤੁਸੀਂ ਕੀ ਕਹੋਗੇ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਚ ਇਕ ਪ੍ਰਾਈਵੇਟ ਸਕੂਲ ਚ ਤਾਇਨਾਤ ਅਧਿਆਪਕ ’ਤੇ ਆਪਣੀ ਜਮਾਤ ਦੇ ਵਿਦਿਆਰਥੀਆਂ ਦੇ ਸ਼ੋਸ਼ਣ ਕਰਨ ਦਾ ਦੋਸ਼ ਲਗਿਆ ਹੈ।

 

ਮਾਮਲਾ ਛੱਤੀਸਗੜ੍ਹ ਦੇ ਸੂਰਜਪੁਰ ਜ਼ਿਲ੍ਹੇ ਦਾ ਹੈ ਜਿੱਥੇ ਦੋਸ਼ ਹੈ ਕਿ ਮਹਿਲਾ ਅਧਿਆਪਕ ਨੇ ਵਿਦਿਆਰਥੀਆਂ ਨੂੰ ਮੁਰਗਾ ਬਣਾਉਣ ਮਗਰੋਂ ਉਨ੍ਹਾਂ ਨੂੰ ਜ਼ਬਰੀ ਖੁੱਦ ਨੂੰ ਗਧਾ ਕਹਿਣ ਦਾ ਹੁਕਮ ਸੁਣਾਇਆ। ਅਧਿਆਪਕ ਨੇ ਇਸ ਦੌਰਾਨ ਵੀਡੀਓ ਵੀ ਬਣਾ ਲਿਆ। ਇਸ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵੀ ਪ੍ਰਤੀਕਿਰਿਆਵਾਂ ਦੇਖੀਆਂ ਜਾ ਰਹੀਆਂ ਹਨ। ਇਸ ਵਿਚਾਲੇ ਸਿੱਖਿਆ ਵਿਭਾਗ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕਰਾਈ ਜਾਵੇਗੀ।

 

ਮਹਿਲਾ ਅਧਿਆਪਕ ’ਤੇ ਲਗੇ ਦੋਸ਼ ਮੁਤਾਬਕ ਉਸ ਨੇ ਧੱਕੇ ਨਾਲ ਬੱਚਿਆਂ ਤੋਂ ਬੁਲਵਾਇਆ, ਮੈਂ ਇਕ ਗਧਾ ਹਾਂ।

 

ਮਾਮਲਾ ਸਾਹਮਣੇ ਆਉਣ ਮਗਰੋਂ ਸਿੱਖਿਆ ਵਿਭਾਗ ਚ ਭਾਜੜਾਂ ਪੈ ਗਈਆਂ। ਜਿਸ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਕਾਸ਼ ਇੱਕਾ ਨੇ ਕਿਹਾ, ਕਾਨੂੰਨ ਮੁਤਾਬਕ ਕਿਸੇ ਵਿਦਿਆਰਥੀ ਦਾ ਸਰੀਰਕ ਜਾ ਮਾਨਸਿਕ ਸ਼ੋਸ਼ਣ ਨਹੀਂ ਕੀਤਾ ਜਾ ਸਕਦਾ। ਇਸ ਮਾਮਲੇ ਦੀ ਜਾਂਚ ਕਰਾਈ ਜਾਵੇਗੀ।

 

ਸਫਾਈ ਦਿੰਦਿਆਂ ਸਕੂਲ ਦੇ ਮੈਨੇਜਰ ਨੇ ਕਿਹਾ, ਉਕਤ ਅਧਿਆਪਕ ਨੇ ਵੀਡੀਓ ਵਾਇਰਲ ਕਰਨ ਲਈ ਨਹੀਂ ਬਣਾਇਆ ਸੀ ਬਲਕਿ ਗੱਲ ਨਾ ਸੁਣਨ ਵਾਲੇ ਬੱਚਿਆਂ ਨੂੰ ਮਾਪਿਆਂ ਨੂੰ ਵੀਡੀਓ ਦਿਖਾਉਣ ਦਾ ਡਰ ਦਿਖਾਉਣ ਲਈ ਵੀਡੀਓ ਬਣਾਇਆ ਸੀ, ਤਾਂ ਕਿ ਬੱਚਿਆਂ ਨੂੰ ਚੇਤਾਵਨੀ ਦਿੱਤੀ ਜਾ ਸਕੇ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:teacher gave punishment to student to say im a donkey in Chhattisgarh