ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੈਲੀਗ੍ਰਾਮ ਦੀ ਸੇਵਾ ਡਾਊਨ, ਪੂਰੀ ਦੁਨੀਆ ਦੇ ਲੋਕ ਕਰ ਰਹੇ ਸ਼ਿਕਾਇਤਾਂ

ਮੈਸੇਂਜਰ ਐਪ ਟੈਲੀਗਰਾਮ ਦੀ ਸੇਵਾ ਡਾਊਨ ਹੋ ਗਈ ਹੈ। ਦੁਨੀਆ ਭਰ ਦੇ ਉਪਭੋਗਤਾ ਇਸ ਸੰਬੰਧੀ ਸ਼ਿਕਾਇਤਾਂ ਕਰ ਰਹੇ ਹਨ। ਵੱਖ-ਵੱਖ ਦੇਸ਼ਾਂ ਦੇ ਉਪਭੋਗਤਾਵਾਂ ਨੇ ਇਸ ਸੰਬੰਧੀ ਆਪਣੀਆਂ ਸ਼ਿਕਾਇਤਾਂ ਸੋਸ਼ਲ ਮੀਡੀਆ ਦੇ ਹੋਰ ਪਲੇਟਫਾਰਮਾਂ 'ਤੇ ਪੋਸਟ ਕੀਤੀਆਂ ਹਨ।

 

ਲੋਕਾਂ ਦਾ ਕਹਿਣਾ ਹੈ ਕਿ ਉਹ ਟੈਲੀਗ੍ਰਾਮ ਐਪ ਰਾਹੀਂ ਕੋਈ ਸੁਨੇਹਾ ਭੇਜਣ ਜਾਂ ਪ੍ਰਾਪਤ ਕਰਨ ਦੇ ਯੋਗ ਨਹੀਂ ਹੋ ਪਾ ਰਹੇ ਹਨ। ਜਾਣਕਾਰੀ ਦੇ ਅਨੁਸਾਰ, ਟੈਲੀਗ੍ਰਾਮ ਦੇ ਡਾਊਨ ਹੋਣ ਦੀ ਸਮੱਸਿਆ ਸ਼ਨੀਵਾਰ ਭਾਰਤੀ ਸਮੇਂ ਅਨੁਸਾਰ ਰਾਤ 11 ਵਜੇ ਸ਼ੁਰੂ ਹੋਈ ਸੀ। ਲੋਕ ਸੰਦੇਸ਼ ਭੇਜਣ ’ਤੇ ਸਰਵਰ ਕਨੈਕਸ਼ਨ ਦੀ ਗੜਬੜੀ ਦੀ ਸਮੱਸਿਆ ਸਾਹਮਣੇ ਆ ਰਹੀ ਹੈ।

 

ਲੋਕ ਦੂਜੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸ਼ਿਕਾਇਤ ਕਰਕੇ ਇਹ ਜਾਣਨਾ ਚਾਹੁੰਦੇ ਹਨ ਕਿ ਟੈਲੀਗਰਾਮ ਦੀ ਸੇਵਾ ਵਿਚ ਇਹ ਸਮੱਸਿਆ ਕਿਉਂ ਹੋ ਰਹੀ ਹੈ। ਇਕ ਮੀਡੀਆ ਰਿਪੋਰਟ ਦੇ ਅਨੁਸਾਰ ਟੈਲੀਗ੍ਰਾਮ ਦੇ ਕੰਮ ਨਾ ਕਰਨ ਦੀਆਂ ਸ਼ਿਕਾਇਤਾਂ ਮੱਧ ਪੂਰਬ, ਉੱਤਰੀ ਅਤੇ ਦੱਖਣੀ ਅਮਰੀਕਾ, ਰੂਸ, ਏਸ਼ੀਆ ਅਤੇ ਅਫਰੀਕਾ ਦੇ ਦੇਸ਼ਾਂ ਤੋਂ ਵਧੇਰੇ ਆ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Telegram s service down people all over the world are complaining