ਬਾਂਦਰ ਦੇ ਹੱਥ ਅਚਾਨਕ ਕੁੜੀ ਦਾ ਮੋਬਾਈਲ ਫ਼ੋਨ ਲੱਗ ਗਿਆ ਜਿਸ ਤੋਂ ਬਾਅਦ ਬਾਂਦਰ ਨੇ ਅਜਿਹੀ ਹਰਕਤ ਕੀਤੀ ਜਿਸ ਨੂੰ ਸੁਣਕੇ ਤੁਸੀਂ ਹੈਰਾਨ ਰਹਿ ਜਾਓਗੇ। ਮਾਮਲਾ ਚੀਨ ਦੇ ਜਿਆਂਗਸੂ ਸੂਬੇ ਵਿਚ ਯੇਨਚੇਂਗ ਚਿੜੀਆ-ਘਰ ਦਾ ਹੈ। ਇੱਥੇ ਚਿੜੀਆ-ਘਰ ਚ ਸਫਾਈ ਮੁਲਾਜ਼ਮ ਵਜੋਂ ਨੌਕਰੀ ਕਰਨ ਵਾਲੀ ਇਕ ਕੁੜੀ ਦਾ ਫੋਨ ਗਲਤੀ ਨਾਲ ਚਿੜੀਆ-ਘਰ ਦੇ ਇੱਕ ਬਾਂਦਰ ਦੇ ਹੱਥ ਲੱਗ ਗਿਆ। ਜਿਸ ਤੋਂ ਬਾਅਦ ਇਸ ਚਲਾਕ ਬਾਂਦਰ ਲੇਵ ਮੇਂਗਮੇਂਗ ਨਾਮ ਦੀ ਇਸ ਕੁੜੀ ਦੇ ਫ਼ੋਨ ਨਾਲ ਆਨਲਾਈਨ ਖਰੀਦਦਾਰੀ ਕਰ ਦਿੱਤੀ।
ਦਰਅਸਲ, ਜਦੋਂ ਲੇਵ ਮੈਂਗਮੇਂਗ ਕੁਝ ਦਿਨ ਪਹਿਲਾਂ ਬਾਂਦਰਾਂ ਲਈ ਭੋਜਨ ਲੈਣ ਗਈ ਸੀ ਤਾਂ ਉਹ ਆਪਣਾ ਫੋਨ ਉਥੇ ਭੁੱਲ ਗਈ ਸੀ। ਡੇਲੀ ਮੇਲ ਦੀ ਖ਼ਬਰ ਅਨੁਸਾਰ ਲੇਵ ਨੇ ਦੱਸਿਆ ਕਿ ਭੋਜਨ ਲੈ ਜਾਣ ਤੋਂ ਪਹਿਲਾਂ ਉਹ ਈ-ਕਾਮਰਸ ਵੈਬਸਾਈਟ ਉੱਤੇ ਆਪਣੀਆਂ ਰੋਜ਼ ਦੀਆਂ ਚੀਜ਼ਾਂ ਦੀ ਭਾਲ ਕਰ ਰਹੀ ਸੀ।
ਜਿੰਨੀ ਦੇਰ ਚ ਉਹ ਭੋਜਨ ਲੈ ਕੇ ਵਾਪਸ ਆਈ, ਓਨੀ ਦੇਰ ਚ ਬਾਂਦਰ ਨੇ ਬੇਲਗਾਮ ਮੋਬਾਈਲ ਬਟਨ ਦੱਬ ਦਿੱਤੇ। ਜਦੋਂ ਕੁੜੀ ਵਾਪਸ ਆਈ ਤਾਂ ਉਸਨੇ ਦੇਖਿਆ ਕਿ ਉਸ ਨੂੰ ਆਨਲਾਈਨ ਸ਼ਾਪਿੰਗ ਸਾਈਟ ਤੋਂ ਨੋਟੀਫਿਕੇਸ਼ਨ ਆ ਗਏ ਸਨ। ਸਾਰਿਆਂ ਚ ਲਿਖਿਆ ਸੀ ਕਿ ਤੁਹਾਡੇ ਆਰਡਰ ਸਫਲਤਾਪੂਰਵਕ ਪੱਕੇ ਕਰ ਲਏ ਗਏ ਹਨ। ਜਦੋਂ ਕਿ ਲੇਵ ਨੇ ਇਹ ਆਰਡਰ ਦਿੱਤੇ ਹੀ ਨਹੀਂ ਸਨ। ਪਹਿਲਾਂ ਤਾਂ ਕੁੜੀ ਨੂੰ ਲੱਗਾ ਕਿ ਉਸ ਦਾ ਫੋਨ ਹੈਕ ਹੋ ਗਿਆ ਹੈ ਤੇ ਕਿਸੇ ਨੇ ਉਸ ਨਾਲ ਖਰੀਦਦਾਰੀ ਕੀਤੀ ਹੈ।
ਪਰ ਇਸਦੇ ਬਾਅਦ ਲੇਵ ਮੈਂਗਮੇਂਗ ਹੈਰਾਨ ਹੋ ਗਈ ਜਦੋਂ ਉਸਨੇ ਬਰਡ ਹਾਊਸ ਚ ਸਥਾਪਤ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ। ਵੀਡੀਓ ਫੁਟੇਜ ਚ ਸਾਹਮਣੇ ਆਇਆ ਕਿ ਬਾਂਦਰ ਦੇ ਹੱਥ ਚ ਉਸ ਦਾ ਮੋਬਾਈਲ ਫੋਨ ਸੀ ਤੇ ਉਹ ਸਕ੍ਰੀਨ ਤੇ ਕੁਝ ਕਰ ਰਿਹਾ ਸੀ।
.