ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੌਲਦਾਰ ਨੇ ਇੰਝ ਵਜਾਈ ਬੀਨ ਕੇ ਸਟੋਰ ’ਚੋਂ ਗੁੱਸੇ ’ਚ ਨਿਕਲਿਆ ਸੱਪ

ਇਹ ਦਿਲਚਸਪ ਨਜ਼ਾਰਾ ਬਿਜਨੌਰ ਦੇ ਹੇਮਪੁਰ ਦੀਪਾ ਥਾਣੇ ਦਾ ਹੈ ਜਿਥੇ ਮੰਗਲਵਾਰ ਸਵੇਰੇ ਇੱਥੇ ਸੱਪ ਫੜਨ ਆਏ ਸਪੇਰੇ ਆਪਣੇ ਚ ਕੰਮ ਚ ਲਗੇ ਸਨ ਜਦਕਿ ਇਕ ਹੌਲੀਦਾਰ ਬੀਨ ਵਜਾਉਣ ਵਿੱਚ ਰੁੱਝਿਆ ਹੋਇਆ ਸੀ। ਇੱਕ ਸੱਪ ਜੋ ਕਿ ਭੰਡਾਰ ਦੀ ਥਾਂ ਚ ਵੜਿਆ ਹੋਇਆ ਸੀ, ਹੌਲਦਾਰ ਵਲੋਂ ਵਜਾਈ ਗਈ ਬੀਨ ਦੀ ਧੁੰਨ ’ਤੇ ਬਾਹਰ ਆ ਗਿਆ। ਸੱਪ ਨੇ ਬਾਹਰ ਆਉਂਦੇ ਹੀ ਇਕ ਸਪੇਰੇ ਨੂੰ ਡੰਗ ਮਾਰ ਦਿੱਤਾ।

 

ਮੰਗਲਵਾਰ ਸਵੇਰੇ ਹੇਮਪੁਰ ਦੀਪਾ ਥਾਣੇ ਚ ਬਣੇ ਭੰਡਾਰ ਘਰ ਚ ਸੱਪ ਦੇਖਣ ਕਾਰਨ ਭਾਜੜਾਂ ਪੈ ਗਈਆਂ। ਪੁਲਿਸ ਵਾਲਿਆਂ ਨੇ ਕਈ ਘੰਟੇ ਸੱਪ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਆਖਰਕਾਰ ਪੁਲਿਸ ਨੂੰ ਸੱਪ ਫੜਨ ਵਾਲਿਆਂ ਨੂੰ ਬੁਲਾਉਣਾ ਪਿਆ। ਜਿਸ ਤੋਂ ਬਾਅਦ ਤਿੰਨ ਸਪੇਰੇ ਥਾਣੇ ਪਹੁੰਚੇ ਪਰ ਉਦੋਂ ਤਕ ਸੱਪ ਲੁਕ ਗਿਆ ਸੀ। ਇਸ ਦੌਰਾਨ ਸਪੇਰੇ ਸੱਪ ਨੂੰ ਬਾਹਰ ਕੱਢਣ ਲਈ ਬੀਨ ਵਜਾਉਣ ਲੱਗ ਪਏ।

 

ਭੰਡਾਰ ਘਰ ਚ ਇੱਕ ਹਲਚਲ ਹੁੰਦੀ ਤਾਂ ਨਜ਼ਰ ਆਈ ਪਰ ਜਦੋਂ ਕਾਫੀ ਦੇਰ ਤਕ ਸੱਪ ਬਾਹਰ ਨਾ ਆਇਆ ਤਾਂ ਉਥੇ ਖੜੇ ਹੌਲਦਾਰ ਵਿਨੈ ਮਲਿਕ ਨੇ ਸਪੇਰੇ ਤੋਂ ਇੱਕ ਬੀਨ ਲੈ ਕੇ ਖੁੱਦ ਵਜਾਉਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸੱਪ ਬਾਹਰ ਆਇਆ। ਤਿੰਨਾਂ ਸਪੇਰਿਆਂ ਨੇ ਜਦੋਂ ਸੱਪ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਸੱਪ ਨੇ ਭੂਰਾ ਨਾਮ ਦੇ ਸਪੇਰੇ ਨੂੰ ਡੰਗ ਲਿਆ। ਕਾਫ਼ੀ ਕੋਸ਼ਿਸ਼ ਦੇ ਬਾਅਦ ਸੱਪ ਨੂੰ ਕਾਬੂ ਕਰ ਕੇ ਫੜਿਆ ਜਾ ਸਕਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The soldier played the bean and then the snake came out of the store in anger