ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤਨੀ ਨੇ ਬਲਦੀ ਚਿਖਾ ’ਚੋਂ ਕਢਵਾਈ ਪਤੀ ਦੀ ਅੱਧ-ਜਲ਼ੀ ਦੇਹ

ਉੱਤਰ ਪ੍ਰਦੇਸ਼ ਦੇ ਹਾਥਰਸ ਗੇਟ ਦੇ ਪਿੰਡ ਸੰਗੀਲਾ ਚ ਪਤਨੀ ਦੇ ਵਿਛੋੜੇ ਚ ਪਤੀ ਨੇ ਖੁੱਦਕੁਸ਼ੀ ਕਰ ਲਈ। ਜਿਵੇਂ ਹੀ ਪਤਨੀ ਨੂੰ ਸੂਚਨਾ ਮਿਲੀ ਤਾਂ ਮੌਕੇ ਤੇ ਆ ਗਈ। ਉਸ ਨੇ ਪਤੀ ਦਾ ਅੰਤਮ ਸਸਕਾਰ ਰੁਕਵਾ ਦਿੱਤ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅੱਧ-ਜਲ਼ੀ ਦੇਹ ਨੂੰ ਬਾਹਰ ਕੱਢਿਆ ਤੇ ਪੋਸਟ ਮਾਰਟਮ ਲਈ ਭੇਜ ਦਿੱਤਾ।

 

ਜਾਣਕਾਰੀ ਮੁਤਾਬਕ 32 ਸਾਲ ਦੇ ਪ੍ਰੇਮਪਾਲ ਸ਼ਰਮਾ ਪੇਸ਼ੇ ਵਜੋਂ ਟਰੱਕ ਡਰਾਈਵਰ ਸਨ। ਐਤਵਾਰ ਨੂੰ ਉਹ ਕਈ ਦਿਨਾਂ ਮਗਰੋਂ ਆਪਣੇ ਘਰ ਪਰਤਿਆਂ ਤਾਂ ਪਤਨੀ ਤੇ ਬੱਚੇ ਘਰੇ ਨਾ ਮਿਲੇ। ਮਾਂ ਨੇ ਦਸਿਆ ਕਿ ਉਹ ਤਾਂ ਪੇਕੇ ਗਈ ਹੋਈ ਹੈ। ਫ਼ੋਨ ਕਰਨ ਦੇ ਬਾਅਦ ਵੀ ਘਰਵਾਲੀ ਪੇਕੇ ਤੋਂ ਵਾਪਸ ਨਾ ਪਰਤੀ ਤਾਂ ਘਰਵਾਲੇ ਪ੍ਰੇਮਪਾਲ ਨੇ ਫਾਹਾ ਲੈ ਕੇ ਖੁੱਦਕੁਸ਼ੀ ਕਰ ਲਈ।

 

ਖ਼ਬਰ ਮਿਲਦਿਆਂ ਹੀ ਪਤਨੀ ਆਪਣੀ ਮਾਂ ਨਾਲ ਪਤੀ ਕੋਲ ਪੁੱਜ ਗਈ ਤੇ ਫੁੱਟ-ਫੁੱਟ ਕੇ ਰੋਣ ਲਗੀ। ਇਸ ਤੋਂ ਬਾਅਦ ਉਸਨੇ ਪਤਾ ਦਾ ਅੰਤਮ ਸਸਕਾਰ ਰੁਕਵਾ ਦਿੱਤਾ। ਮੌਕੇ ਤੇ ਪੁੱਜੀ ਪੁਲਿਸ ਨੇ ਤੁਰੰਤ ਪਾਣੀ ਸੁੱਟ ਕੇ ਅੱਗ ਬੁਝਾਈ ਤੇ ਉਸ ਦੇ ਪਤੀ ਦੀ ਅੱਧ-ਜਲ਼ੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪਤਨੀ ਨੇ ਆਪਣੇ ਜੇਠ ਅਤੇ ਦਿਓਰ ਖਿਲਾਫ ਪੁਲਿਸ ਚ ਸ਼ਿਕਾਇਤ ਦਰਜ ਕਰਵਾਈ।

 

ਪਤਨੀ ਮੁਤਾਬਕ ਉਸ ਦੇ ਪਤੀ ਦਾ ਆਪਣੇ ਭਰਾਵਾਂ ਨਾਲ ਜਾਇਦਾਦ ਵੰਡ ਨੂੰ ਲੈ ਕੇ ਕਈ ਵਾਰ ਝਗੜਾ ਹੋ ਚੁੱਕਿਆ ਸੀ। ਮ੍ਰਿਤਕ ਦੇ ਭਰਾ ਕਾਫੀ ਤੰਗ ਕਰ ਰਹੇ ਸਨ ਤੇ ਉਨ੍ਹਾਂ ਨੇ ਹੀ ਉਸ ਦੇ ਪਤੀ ਨੂੰ ਜਾਨੋ ਮਾਰ ਕੇ ਫਾਹੇ ਤੇ ਟੰਗਿਆ ਹੈ।

 

ਪੁਲਿਸ ਮੁਤਾਬਕ ਮ੍ਰਿਤਕ ਪ੍ਰੇਮਪਾਲ ਦੇ ਭਰਾ ਫਰਾਰ ਹਨ। ਪਿੰਡ ਦੇ ਲੋਕਾਂ ਨੇ ਕਿਹਾ ਹੈ ਕਿ ਪ੍ਰੇਮਪਾਲ ਨੇ ਕਿਸੇ ਗੱਲ ਤੋਂ ਤੰਗ ਹੋ ਕੇ ਖੁੱਦਕੁਸ਼ੀ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The wife threw out the flute with her husbands half body