ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਚਾਰ ਬੁਆਏਫ੍ਰੈਂਡਾਂ ਵਾਲੀ ਕੁੜੀ ਹੋਈ ਗਰਭਵਤੀ, ਕਿਹਾ ਚਾਰੇ ਹੋਣਗੇ ਪਿਓ

ਅਮਰੀਕਾ ਦੇ ਫਲੋਰਿਡਾ ਦਾ ਇਕ ਅਜੀਬ ਜਿਹਾ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੀ ਇਕ ਟੋਰੀ ਓਜੈਦਾ ਨਾਂ ਦੀ 20 ਸਾਲਾ ਕੁੜੀ ਦੇ ਚਾਰ ਬੁਆਏਫ੍ਰੈਂਡ ਹਨ ਤੇ ਚਾਰਾਂ ਨਾਲ ਰਿਸ਼ਤੇ ਚ ਰਹਿੰਦੀ ਹੈ। ਟੋਰੀ ਦੇ ਚਾਰ ਬੁਆਏਫਰੈਂਡ ਮਾਰਕ (18) ਟਰੈਵਿਸ (23), ਐਥਨ (22) ਕ੍ਰਿਸਟੋਫਰ (22) ਹੈ। ਟੋਰੀ ਓਜੈਦਾ ਕਹਿੰਦੀ ਹੈ ਕਿ ਉਹ ਹੁਣ ਗਰਭਵਤੀ ਹੈ ਤੇ ਫਰਵਰੀ ਚ ਆਪਣੇ ਬੱਚੇ ਨੂੰ ਜਨਮ ਦੇ ਸਕਦੀ ਹੈ।

 

 

ਟੋਰੀ ਦਾ ਕਹਿਣਾ ਹੈ ਕਿ ਪੈਦਾ ਹੋਣ ਵਾਲੇ ਬੱਚੇ ਦਾ ਇਕਲੌਤਾ ਪਿਤਾ ਨਹੀਂ ਬਲਕਿ ਚਾਰ ਪਿਓ ਹੋਣਗੇ। ਟੌਰੀ ਓਜੈਦਾ ਨੇ ਕਿਹਾ ਕਿ ਹਾਲਾਂਕਿ ਬੱਚੇ ਦਾ ਅਸਲ ਪਿਤਾ ਕ੍ਰਿਸਟੋਫਰ ਹੋਵੇਗਾ ਪਰ ਬੁਆਏਫ੍ਰੈਂਡ ਕ੍ਰਿਸਟੋਫਰ ਦੇ ਨਾਲ ਉਸਦੇ ਤਿੰਨ ਹੋਰ ਬੁਆਏਫ੍ਰੈਂਡ ਵੀ ਬੱਚੇ ਦੇ ਪਿਓ ਹੋਣਗੇ ਜਿਹੜੇ ਕਿ ਬੱਚੇ ਦਾ ਪਾਲਣ ਪੋਸ਼ਣ ਕਰਨਗੇ। ਇਸ ਤਰ੍ਹਾਂ ਬੱਚੇ ਦੇ ਚਾਰ ਪਿਤਾ ਹੋਣਗੇ।

 

 

ਟੋਰੀ ਓਜੇਦਾ ਨੇ ਅੱਗੇ ਕਿਹਾ, "ਅਸੀਂ ਸਾਰੇ ਇੱਕ ਬੱਚੇ ਨੂੰ ਪਾਲਣ ਲਈ ਬਹੁਤ ਉਤਸ਼ਾਹਤ ਹਾਂ। ਟੋਰੀ ਓਜੈਦਾ ਇਹ ਵੀ ਕਹਿੰਦਾ ਹੈ ਕਿ ਸਾਡੇ ਪਰਿਵਾਰ ਸਾਡਾ ਇਹ ਵਿਲੱਖਣ ਰਿਸ਼ਤਾ ਪਸੰਦ ਨਹੀਂ ਕਰਦੇ ਹਨ।

 

 

ਟੋਰੀ ਅਨੁਸਾਰ, ਹਾਈ ਸਕੂਲ ਚ ਬੁਆਏਫ੍ਰੈਂਡ ਮਾਰਕ (18) ਨਾਲ ਉਸ ਦੀ ਪਹਿਲੀ ਵਾਰ ਮੁਲਾਕਾਤ ਹੋਈ ਸੀ ਤੇ ਦੋਵਾਂ ਚ ਪਿਆਰ ਹੋ ਗਿਆ। ਇਸ ਦੇ ਸਹੀ ਦੋ ਮਹੀਨਿਆਂ ਬਾਅਦ ਟੋਰੀ ਨੂੰ ਬੁਆਏਫਰੈਂਡ ਟ੍ਰੈਵਿਸ (23) ਨਾਲ ਪਿਆਰ ਹੋ ਗਿਆ। ਇਸੇ ਤਰ੍ਹਾਂ ਅੱਗੇ ਫਿਰ ਐਥਨ (22) ਅਤੇ ਕ੍ਰਿਸਟੋਫਰ (22) ਨਾਲ ਵੀ ਪਿਆਰ ਹੋ ਗਿਆ। ਜਿਸ ਤੋਂ ਬਾਅਦ ਕੁੜੀ ਹੁਣ ਗਰਭਵਤੀ ਹੈ ਤੇ ਜਲਦੀ ਹੀ ਬੱਚੇ ਨੂੰ ਜਨਮ ਦੇ ਸਕਦੀ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This girl has 4 boyfriends now pregnant said-all four will be father