ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਾਸ਼ ਦੇ ਪੱਤੇ ਨੂੰ ਲੈ ਕੀਤਾ ਟਵੀਟ ਹੋਇਆ ਵਾਇਰਲ

ਤਾਸ਼ ਦੇ ਪੱਤੇ ਨੂੰ ਲੈ ਕੀਤਾ ਟਵੀਟ ਹੋਇਆ ਵਾਇਰਲ

ਤਾਸ਼ `ਚ ਸ਼ਾਮਲ ਇੱਟ ਦੇ ਅੱਠ ਦੇ ਪੱਤੇ ਬਾਰੇ ਹੋਇਆ ਇਕ ਟਵੀਟ ਤੇਜ਼ੀ ਨਾਲ ਦੁਨੀਆ ਭਰ `ਚ ਵਾਇਰਲ ਹੋ ਰਿਹਾ ਹੈ। ਇਸ ਟਵੀਟ `ਚ ਲੋਕਾਂ ਨੂੰ ਇਸ ਪੱਤੇ `ਚ ਇਕ ਮੌਜੂਦ ਛੋਟੀ ਜੀ ਡਿਟੇਲ ਬਾਰੇ ਪੁੱਛਿਆ ਗਿਆ ਹੈ ਕਿ ਲੋਕਾਂ ਨੇ ਇਸ ਨੋਟਿਸ ਕੀਤਾ ਹੈ ਕਿ ਨਹੀਂ। ਪ੍ਰੰਤੂ ਜਦੋਂ ਇਸ ਬਾਰੇ ਲੋਕਾਂ ਨੂੰ ਪਤਾ ਲੱਗਿਆ ਤਾਂ ਇਹ ਜਾਣਕੇ ਹੈਰਾਨ ਹੋ ਗਏ ਕਿ ਉਨ੍ਹਾਂ ਅਜੇ ਤੱਕ ਇਸ ਵੱਲ ਧਿਆਨ ਕਿਵੇਂ ਨਹੀਂ ਦਿੱਤਾ। ਤਿੰਨ ਦਿਨ ਪਹਿਲਾਂ ਪਲੀਂਕ (ਬ;ਜਆ) ਨਾਮ ਦੇ ਟਵੀਟ ਹੈਂਡਲ ਨੇ ਇਕ ਟਵੀਟ ਕੀਤਾ। ਇਸ ਟਵੀਟ `ਚ ਲਿਖਿਆ ਗਿਆ ਕਿ ਤੁਹਾਡੀ ਉਮਰ ਕੀ ਸੀ ਜਦੋਂ ਤੁਸੀਂ ਪਹਿਲੀ ਵਾਰ ਇੱਟ ਦੇ ਅੱਠ `ਚ ਅੱਠ ਨੂੰ ਦੇੇਖਿਆ?

 


ਸ਼ੁੱਕਰਵਾਰ ਨੂੰ ਸ਼ੇਅਰ ਕੀਤੇ ਜਾਣ ਦੇ ਬਾਅਦ ਦੁਨੀਆ ਭਰ ਦੇ ਅਲੱਗ-ਅਲੱਗ ਹਿੱਸਿਆਂ ਤੋਂ ਲੋਕਾਂ ਦੇ ਇਸ ਟਵੀਟ `ਤੇ ਲਗਭਗ ਇਕ ਲੱਖ ਲਾਈਕ ਅਤੇ 15000 ਕੁਮੈਂਟ ਆ ਚੁੱਕੇ ਹਨ। ਜਿਉਂ ਹੀ ਲੋਕਾਂ ਨੂੰ ਪਤਾ ਲੱਗਿਆ ਕਿ ਇੱਟ ਦੇ ਅੱਠ ਦੇ ਪੱਤੇ `ਚ ਇਕ ਹੋਰ ਅੱਠ ਦਿਖਾਈ ਦਿੰਦਾ ਹੈ। ਲੋਕ ਇਸ ਟਵੀਟ `ਤੇ ਕੁਮੈਂਟ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This Revelation About The 8 Of Diamonds Card Has Twitter Shocked And Confused